ਰਾਜਪੁਰਾ, 6 ਨਵੰਬਰ (ਰਣਜੀਤ ਸਿੰਘ)-ਰਾਜਪੁਰਾ-ਭੋਗਲਾਂ ਰੋਡ 'ਤੇ ਸਥਿਤ ਇਕ ਵੇਸਟ ਸਕਰੈਪ ਦੇ ਗੋਦਾਮ ਵਿਚ ਅੱਗ ਲੱਗ ਗਈ, ਜਿਸ ਕਾਰਨ ਸਮਾਨ ਰਾਖ ਦਾ ਢੇਰ ਬਣ ਗਿਆ | ਅੱਗ ਇੰਨੀ ਜਿਆਦਾ ਸੀ ਕਿ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਦੋ ਦਰਜਣ ਦੇ ਕਰੀਬ ਗੱਡੀਆਂ ਮੰਗਵਾਉਣੀਆਂ ਪਈਆਂ | ਅੱਗ ਦੇ ਕਾਰਨਾਂ ਦਾ ਹਾਲ ਦੀ ਘੜੀ ਕੋਈ ਪੱਕਾ ਪਤਾ ਨਹੀਂ ਲੱਗ ਸਕਿਆ | ਜਾਣਕਾਰੀ ਮੁਤਾਬਕ ਭੋਗਲਾਂ ਨੇੜੇ ਇਕ ਸਕਰੈਪ ਦੇ ਗੋਦਾਮ ਵਿਚ ਅੱਗ ਲੱਗ ਗਈ ਤੇ ਅੱਗ ਦੀਆਂ ਲਪਟਾਂ ਨੇ ਸਾਰਾ ਸਮਾਨ ਰਾਖ ਦੇ ਢੇਰ ਚ ਬਦਲ ਕੇ ਰੱਖ ਦਿੱਤਾ | ਅੱਗ ਲੱਗਣ ਕਾਰਨ ਆਸਮਾਨ ਵਿਚ ਧੁੂੰਆਂ ਹੀ ਧੁੂੰਆਂ ਹੋ ਗਿਆ ਸੀ | ਇਸ ਦੀ ਖਬਰ ਤੁਰੰਤ ਫਾਇਰ ਬਿ੍ਗੇਡ ਨੂੰ ਦਿੱਤੀ ਗਈ ਅਤੇ ਅੱਗ ਬਝਾਊਣ ਲਈ ਫਾਇਰ ਬਿ੍ਗੇਡ ਰਾਜਪੁਰਾ ਦੀਆਂ ਗੱਡੀਆਂ ਸਮੇਤ ਹੋਰਨਾਂ ਥਾਂਵਾਂ ਤੋਂ ਵੀ ਅੱਗ ਬੁਝਾਉ ਗੱਡੀਆਂ ਮੰਗਵਾਉਣੀਆਂ ਪਈਆਂ | ਇਸ ਸੰਬੰਧੀ ਨਗਰ ਕੋਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਦੱਸਿਆ ਕਿ ਗੋਦਾਮ ਦੇ ਮਾਲਕਾਂ ਦਾ ਫੋਨ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਸਲ ਦੇ ਨਾਲ ਨਾਲ ਹੋਰਨਾਂ ਸ਼ਹਿਰਾਂ ਤੋਂ ਵੀ ਅੱਗ ਬਝਾਉਣ ਦੀਆਂ ਗੱਡੀਆਂ ਮੰਗਵਾਈਆਂ ਸਨ | ਭਾਵੇਂ ਕਿ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਦੇ ਕਾਰਨਾਂ ਦਾ ਹਾਲ ਦੀ ਘੜੀ ਕੋਈ ਪਤਾ ਨਹੀ ਲੱਗ ਸਕਿਆਂ ਜਦ ਕਿ ਮੌਕੇ 'ਤੇ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਕੋਈ ਅਤਿਸ਼ਬਾਜ਼ੀ ਡਿੱਗਣ ਕਾਰਨ ਵੀ ਲੱਗੀ ਹੋ ਸਕਦੀ ਹੈ |