24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਡਕਾਲਾ ਸਕੂਲ ਦੇ ਅਧਿਆਪਕ ਨਰਿੰਦਰ ਧਾਲੀਵਾਲ ਨੇ ਖੇਡਾਂ 'ਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 22-11-2025
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪਿਛਲੇ ਦਿਨੀਂ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਸਮਾਪਤ ਹੋਈ 46ਵੀਂ ਪੰਜਾਬ ਰਾਜ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ 50-55 ਉਮਰ ਵਰਗ 'ਚ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਦੇ ਐੱਸ.ਐੱਸ. ਮਾਸਟਰ ਨਰਿੰਦਰ ਸਿੰਘ ਧਾਲੀਵਾਲ ਨੇ (50-55 ਉਮਰ ਵਰਗ) 100 ਮੀ. ਅਤੇ 200 ਮੀ. ਰੇਸ 'ਚ ਸੋਨ ਤਗਮਾ ਅਤੇ ਗੋਲਾ ਸੁੱਟਣ 'ਚ ਦੂਸਰਾ ਸਥਾਨ ਪ੍ਰਾਪਤ ਕਰਕੇ ਪਟਿਆਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਇਨ੍ਹਾਂ ਗੇਮਜ਼ 'ਚ ਨਰਿੰਦਰ ਸਿੰਘ ਸਾਲ 2011 ਤੋਂ ਭਾਗ ਲੈ ਰਿਹਾ ਹੈ ਤੇ ਹੁਣ ਤੱਕ 50 ਤੋਂ ਵੀ ਜ਼ਿਆਦਾ ਸਟੇਟ ਅਤੇ ਰਾਸ਼ਟਰੀ ਮਾਸਟਰਜ਼ ਖੇਡਾਂ 'ਚ ਤਗਮੇ ਜਿੱਤ ਚੁੱਕਾ ਹੈ | ਦੱਸਣਯੋਗ ਹੈ ਕਿ ਨਰਿੰਦਰ ਸਿੰਘ ਜੈਪੁਰ ਵਿਚ 2014 'ਚ ਰਾਸ਼ਟਰੀ ਮਾਸਟਰ ਖੇਡਾਂ 100 ਮੀਟਰ, 200 ਮੀਟਰ 'ਚ ਸੋਨਾ ਤਗਮਾ ਤੇ 400 ਮੀਟਰ 'ਚ ਚਾਂਦੀ ਦਾ ਤਗਮਾ ਹਾਸਲ ਕਰਕੇ ਨਾਮਣਾ ਖੱਟ ਚੁੱਕੇ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਕੀਤਾ ਪਟਿਆਲਾ ਕੇਂਦਰੀ ਜੇਲ੍ਹ ਦਾ ਦੌਰਾ <br/> ਅਗਲੀ ਖ਼ਬਰ ਚੇਅਰਮੈਨ ਰਣਜੋਧ ਸਿੰਘ ਹਡਾਣਾ ਵਲੋਂ ਭੁੱਨਰਹੇੜੀ ਬਲਾਕ ਦੇ 14 ਪਿੰਡਾਂ ਨੂੰ 50 ਲੱਖ ਰਾਸ਼ੀ ਤਕਸੀਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।