24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਚੇਅਰਮੈਨ ਰਣਜੋਧ ਸਿੰਘ ਹਡਾਣਾ ਵਲੋਂ ਭੁੱਨਰਹੇੜੀ ਬਲਾਕ ਦੇ 14 ਪਿੰਡਾਂ ਨੂੰ 50 ਲੱਖ ਰਾਸ਼ੀ ਤਕਸੀਮ <br/>

ਅਜੀਤ ਡੈਸਕ 22-11-2025
ਭੁੱਨਰਹੇੜੀ, 21 ਨਵੰਬਰ (ਧਨਵੰਤ ਸਿੰਘ)-ਸਨੌਰ ਹਲਕੇ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਗਤੀ ਨੂੰ ਤੇਜ਼ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਸਨੌਰ, ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ ਵਲੋਂ ਬਲਾਕ ਭੁੱਨਰਹੇੜੀ ਅਧੀਨ 14 ਪਿੰਡਾਂ ਦੀਆਂ ਪੰਚਾਇਤਾਂ ਨੂੰ 50 ਲੱਖ ਰੁਪਏ ਖ਼ਰਚ ਲਈ ਦਸਤਾਵੇਜ਼ ਸੌਂਪੇ ਗਏ | ਇਹ ਰਕਮ ਖ਼ਾਸ ਤੌਰ 'ਤੇ ਕਮਿਊਨਿਟੀ ਸੈਂਟਰਾਂ ਦੀ ਰਿਪੇਅਰ, ਸਾਫ਼ ਪਾਣੀ ਸਕੀਮਾਂ, ਗਲੀਆਂ 'ਚ ਇੰਟਰਲਾਕ ਟਾਈਲਾਂ, ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਐੱਸ.ਸੀ. ਧਰਮਸ਼ਾਲਾ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਜਾਰੀ ਕੀਤੀ ਗਈ ਹੈ | ਇਸ ਮੌਕੇ ਮਾਰਕੀਟ ਕਮੇਟੀ ਦੁਧਨਸਾਧਾਂ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ ਸਨੌਰ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਘੁਮਾਣ, ਦਵਿੰਦਰ ਸਿੰਘ ਮਾੜੂ ਅਤੇ ਬੀ.ਡੀ.ਪੀ.ਓ. ਭੁੱਨਰਹੇੜੀ ਵੀ ਮੌਜੂਦ ਸਨ |
ਸੂਤਰਾਂ ਅਨੁਸਾਰ ਗ੍ਰਾਮ ਪੰਚਾਇਤ ਮਾੜੂ, ਟਿਵਾਣਾ, ਰੋਹੜ ਜਗੀਰ, ਹਡਾਣਾ, ਖਾਕਟਾ ਕਲਾਂ, ਅਦਾਲਤੀਵਾਲਾ, ਕਛਵੀ, ਗਨੇਸ਼ਪੁਰ, ਲੈਲਾ ਜਗੀਰ, ਭਾਖਰ, ਭੁੱਨਰਹੇੜੀ, ਦੁਧਨ ਗੁਜਰਾ, ਸਰੁਸਤੀਗੜ੍ਹ ਅਤੇ ਬਿੰਜਲ ਆਦਿ ਸ਼ਾਮਲ ਹਨ | ਚੇਅਰਮੈਨ ਹਡਾਣਾ ਨੇ ਸਰਪੰਚਾਂ ਨੂੰ ਗਰਾਂਟ ਦੀ ਵਰਤੋ ਖ਼ਰਚਣ ਸਮੇਂ ਨਿਯਮਾਂ ਦੀ ਪਾਲਣਾ ਵੱਲ ਉਚੇਚਾ ਤੌਰ 'ਤੇ ਧਿਆਨ ਰੱਖਣਾ ਲਈ ਵੀ ਆਖਿਆ |

ਪਿਛਲੀ ਖ਼ਬਰ ਡਕਾਲਾ ਸਕੂਲ ਦੇ ਅਧਿਆਪਕ ਨਰਿੰਦਰ ਧਾਲੀਵਾਲ ਨੇ ਖੇਡਾਂ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਸਨੌਰ ਰੋਡ 'ਤੇ ਝਾੜੀਆਂ 'ਚ ਲੁਕੇ ਸਾਈਨ ਬੋਰਡ, ਰਾਹਗੀਰਾਂ ਦੀ ਖੱਜਲ ਖੁਆਰੀ ਵਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।