24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਨੌਰ ਰੋਡ 'ਤੇ ਝਾੜੀਆਂ 'ਚ ਲੁਕੇ ਸਾਈਨ ਬੋਰਡ, ਰਾਹਗੀਰਾਂ ਦੀ ਖੱਜਲ ਖੁਆਰੀ ਵਧੀ

ਪਟਿਆਲਾ-ਸਨੌਰ ਰੋਡ ਉਤੇ ਝਾੜੀਆਂ 'ਚ ਲੁਕੇ ਸਕੂਲ ਸਾਈਨ ਬੋਰਡ¢ ਤਸਵੀਰ : ਗੀਤਵਿੰਦਰ ਸੋਖਲ <br/> 22-11-2025
ਸਨੌਰ, 21 ਨਵੰਬਰ (ਸੋਖਲ)-ਪਟਿਆਲਾ-ਸਨੌਰ ਰੋਡ 'ਤੇ ਲੱਗੇ ਸਾਈਨ ਬੋਰਡਾਂ ਦੀ ਬਦਹਾਲ ਹਾਲਤ ਨੇ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ¢ ਸੜਕ ਦੇ ਕਈ ਹਿੱਸਿਆਂ 'ਤੇ ਸਾਈਨ ਬੋਰਡ ਝਾੜੀਆਂ ਅਤੇ ਜੰਗਲੀ ਬੂਟਿਆਂ ਨਾਲ ਇਸ ਕਦਰ ਢੱਕ ਗਏ ਹਨ ਕਿ ਰਾਹੀਂ ਜਾਣ ਵਾਲੇ ਵਾਹਨ ਚਾਲਕਾਂ ਨੂੰ ਇਹ ਬੋਰਡ ਨਜ਼ਰ ਹੀ ਨਹੀਂ ਆਉਂਦੇ¢ ਇਹ ਰੋਡ ਪਟਿਆਲਾ ਸ਼ਹਿਰ ਨੂੰ ਸਨੌਰ ਅਤੇ ਨੇੜਲੇ ਦਰਜਨਾਂ ਪਿੰਡਾਂ ਨਾਲ ਜੋੜਦੀ ਇਕ ਮਹੱਤਵਪੂਰਨ ਕੜੀ ਹੈ, ਇਸ ਲਈ ਇੱਥੇ ਲੱਗੇ ਦਿਸ਼ਾ-ਨਿਰਦੇਸ਼ ਬੋਰਡਾਂ ਦਾ ਸਾਫ਼-ਸੁਥਰਾ ਅਤੇ ਸਪੱਸ਼ਟ ਰਹਿਣਾ ਬਹੁਤ ਜ਼ਰੂਰੀ ਹੈ¢ ਵਾਹਨ ਚਾਲਕਾਂ ਅਤੇ ਸਥਾਨਕ ਨਿਵਾਸੀਆਂ ਮੁਤਾਬਕ, ਸੜਕ ਦੇ ਦੋਨੋਂ ਪਾਸਿਆਂ ਤੇਜ਼ੀ ਨਾਲ ਵੱਧ ਰਹੀਆਂ ਝਾੜੀਆਂ ਕਾਰਨ ਇਹ ਬੋਰਡ ਪੂਰੀ ਤਰ੍ਹਾਂ ਢੱਕ ਗਏ ਹਨ¢ ਚਾਲਕਾਂ ਨੇ ਦੱਸਿਆ ਕਿ ਉਹ ਕਈ ਵਾਰ ਮੁੜ ਪਿੱਛੇ ਵੇਖ ਕੇ ਜਾਂ ਹÏਲੀ ਗਤੀ ਨਾਲ ਚਲ ਕੇ ਬੋਰਡ ਪੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਨਾ ਸਿਰਫ਼ ਮੁਸ਼ਕਲ ਹੈ ਸਗੋਂ ਖ਼ਤਰਨਾਕ ਵੀ ਹੋ ਸਕਦਾ ਹੈ¢ ਰਾਤ ਦੇ ਸਮੇਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਕਿਉਂਕਿ ਹਨੇਰੇ ਵਿਚ ਬੋਰਡਾਂ ਦੀ ਦਿਖਾਈ ਘੱਟ ਹੋਣ ਕਾਰਨ ਹਾਦਸਿਆਂ ਦੀ ਸੰਭਾਵਨਾ ਵੱਧਦੀ ਹੈ¢ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਚਲੀ ਆ ਰਹੀ ਹੈ¢ ਉਨ੍ਹਾਂ ਨੇ ਦੱਸਿਆ ਕਿ ਸੰਬੰਧਤ ਵਿਭਾਗ ਨੂੰ ਕਈ ਵਾਰ ਇਸ ਬਾਰੇ ਸੂਚਿਤ ਕੀਤਾ ਗਿਆ, ਪਰ ਅਜੇ ਤੱਕ ਕੋਈ ਵੱਡੀ ਕਾਰਵਾਈ ਨਜ਼ਰ ਨਹੀਂ ਆਈ¢ ਲੋਕਾਂ ਨੇ ਕਿਹਾ ਕਿ ਪਟਿਆਲਾ-ਸਨੌਰ ਰੋਡ 'ਤੇ ਵਧ ਰਹੀ ਆਵਾਜਾਈ ਅਤੇ ਦਿਨੋਂ ਦਿਨ ਵੱਧ ਰਹੇ ਵਾਹਨਾਂ ਦੀ ਗਿਣਤੀ ਨੂੰ ਦੇਖਦੇ ਹੋਏ ਸੜਕ ਸੁਰੱਖਿਆ ਨਾਲ ਖੇਡ ਨਹੀਂ ਹੋਣੀ ਚਾਹੀਦੀ¢ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀ.ਡਬਲਯੂ.ਡੀ. ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਕਿਨਾਰੇ ਲੱਗੀਆਂ ਝਾੜੀਆਂ ਦੀ ਤੁਰੰਤ ਕਟਾਈ ਕਰਵਾਈ ਜਾਵੇ ਅਤੇ ਸਾਈਨ ਬੋਰਡਾਂ ਨੂੰ ਮੁੜ ਸਪੱਸ਼ਟ ਕੀਤਾ ਜਾਵੇ¢ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਨਾ ਸਿਰਫ਼ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰੇਗਾ ਸਗੋਂ ਹਾਦਸਿਆਂ ਤੋਂ ਬਚਾਅ ਵਿਚ ਵੀ ਮਦਦਗਾਰ ਸਾਬਤ ਹੋਵੇਗਾ¢ ਲੋਕਾਂ ਦੀ ਉਮੀਦ ਹੈ ਕਿ ਅਧਿਕਾਰੀ ਜਲਦ ਕਾਰਵਾਈ ਕਰਦੇ ਹੋਏ ਸੜਕ ਦੀ ਇਸ ਮਹੱਤਵਪੂਰਨ ਲਾਪ੍ਰਵਾਹੀ ਨੂੰ ਦੂਰ ਕਰਨਗੇ ਅਤੇ ਯਾਤਰੀਆਂ ਲਈ ਸੁਚੇਤਨਾ ਬੋਰਡਾਂ ਦੀ ਦਿਖਾਈ ਨੂੰ ਯਕੀਨੀ ਬਣਾਇਆ ਜਾਵੇਗਾ¢
ਇਸ ਮਾਮਲੇ ਸੰਬੰਧੀ ਸਤਨਾਮ ਸਿੰਘ ਐਸ.ਡੀ.ਓ. ਸਤਨਾਮ ਸਿੰਘ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਨਵੀਂ ਲੁੱਕ ਇਸ ਸੜਕ ਉੱਤੇ ਪਾਈ ਗਈ ਹੈ ਅਤੇ ਜਲਦ ਹੀ ਇਸ ਮਾਮਲੇ ਦਾ ਵੀ ਹੱਲ ਕੀਤਾ ਜਾਵੇਗਾ¢
ਪਿਛਲੀ ਖ਼ਬਰ ਚੇਅਰਮੈਨ ਰਣਜੋਧ ਸਿੰਘ ਹਡਾਣਾ ਵਲੋਂ ਭੁੱਨਰਹੇੜੀ ਬਲਾਕ ਦੇ 14 ਪਿੰਡਾਂ ਨੂੰ 50 ਲੱਖ ਰਾਸ਼ੀ ਤਕਸੀਮ <br/> ਅਗਲੀ ਖ਼ਬਰ ਮਨੁੱਖਤਾ ਦੀ ਰੱਖਿਆ ਲਈ ਗੁਰੂ ਸਾਹਿਬ ਦੀ ਸ਼ਹਾਦਤ ਅਦੁੱਤੀ ਮਿਸਾਲ ਹੈ-ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।