ਬਠਿੰਡਾ, ਅਗਸਤ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਵਿਚ ਇਕ ਬੱਸ ਕੰਡਕਟਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡਿਊਟੀ ਤੋਂ ਜਾਣ ਸਮੇਂ ਬੱਸ ਅੱਡੇ ਦੇ ਪਿਛਲੇ ਪਾਸੇ ਵਾਲੇ ਗੇਟ ਦੇ ਬਾਹਰ ਇਸ ਕੰਡਕਟਰ ਦੀ ਦੋ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਨ੍ਹਾਂ ਨੇ ਇਸ ਦੀ ਕੁੱਟਮਾਰ ਕਰਨ ਬਾਅਦ ਇਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ! ਮ੍ਰਿਤਕ ਕੰਡਕਟਰ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ, ਜੋ ਇਕ ਨਿੱਜੀ ਬੱਸ ਦਾ ਕੰਡਕਟਰ ਦੱਸਿਆ ਜਾ ਰਿਹਾ ਹੈ! ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ!
ਤਾਜ਼ਾ ਖ਼ਬਰਾਂ
Free
ਬਠਿੰਡਾ ਵਿਚ ਬੱਸ ਕੰਡਕਟਰ ਦਾ ਕਤਲ
ਬਠਿੰਡਾ, ਅਗਸਤ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਵਿਚ ਇਕ ਬੱਸ ਕੰਡਕਟਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡਿਊਟੀ ਤੋਂ ਜਾਣ ਸਮੇਂ ਬੱਸ ਅੱਡੇ ਦੇ ਪਿਛਲੇ ਪਾਸੇ ਵਾਲੇ ਗੇਟ ਦੇ ਬਾਹਰ ਇਸ ਕੰਡਕਟਰ ਦੀ ਦੋ ਨੌਜਵਾਨ...
ਅਜੀਤ ਡੈਸਕ
24-08-2026