24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵੱਡਾ ਹਾਦਸਾ ਟਲਿਆ, ਪਾਣੀ ’ਚ ਫਸੀ ਇਨੋਵਾ ਤੋਂ ਐਸ.ਐਸ.ਐਫ. ਨੇ ਸੁਰੱਖਿਅਤ ਬਾਹਰ ਕੱਢੇ ਤਿੰਨ ਲੋਕ

ਜ਼ੀਰਕਪੁਰ (ਮੁਹਾਲੀ), 24 ਅਗਸਤ - ਬੀਤੀ ਰਾਤ ਪਿੰਡ ਰਾਮਪੁਰਾ ਤੋਂ ਛੱਤਬੀੜ ਵੱਲ ਜਾਂਦੇ ਸਮੇਂ ਪਾਣੀ ਨਾਲ ਭਰੇ ਸੂਏ ਵਿਚ ਇਕ ਇਨੋਵਾ ਕਾਰ ਫਸ ਗਈ। ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ, ਜੋ ਪਾਣੀ ਦਾ ਪੱਧਰ ਵੱਧਣ ਕਾਰਨ ਅੰਦਰ...

ਅਜੀਤ ਡੈਸਕ 24-08-2026

ਜ਼ੀਰਕਪੁਰ (ਮੁਹਾਲੀ), 24 ਅਗਸਤ - ਬੀਤੀ ਰਾਤ ਪਿੰਡ ਰਾਮਪੁਰਾ ਤੋਂ ਛੱਤਬੀੜ ਵੱਲ ਜਾਂਦੇ ਸਮੇਂ ਪਾਣੀ ਨਾਲ ਭਰੇ ਸੂਏ ਵਿਚ ਇਕ ਇਨੋਵਾ ਕਾਰ ਫਸ ਗਈ। ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ, ਜੋ ਪਾਣੀ ਦਾ ਪੱਧਰ ਵੱਧਣ ਕਾਰਨ ਅੰਦਰ ਹੀ ਫਸ ਗਏ।ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੀ ਰੂਟ 90302 ਅਤੇ ਰੂਟ 90301 ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਐਸ.ਐਸ.ਐਫ. ਦੇ ਜਵਾਨਾਂ ਨੇ ਬਿਨਾਂ ਦੇਰੀ ਕੀਤੇ ਪਾਣੀ ਵਿਚ ਉਤਰ ਕੇ ਤਿੰਨਾਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਬਚਾਏ ਗਏ ਵਿਅਕਤੀਆਂ ਦੀ ਪਛਾਣ ਕਰਮਵੀਰ ਸਿੰਘ, ਰੋਬਿਨ ਅਤੇ ਤੇਜਪ੍ਰਕਾਸ਼ ਸਿੰਘ ਵਜੋਂ ਹੋਈ ਹੈ। ਕਰਮਵੀਰ ਸਿੰਘ ਨੂੰ ਸੁਰੱਖਿਅਤ ਉਸਦੇ ਘਰ ਪਹੁੰਚਾਇਆ ਗਿਆ, ਜਦਕਿ ਰੋਬਿਨ ਅਤੇ ਤੇਜਪ੍ਰਕਾਸ਼ ਸਿੰਘ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਵਿਚ ਰੱਖਿਆ ਕਾਫੀ ਸਾਮਾਨ ਵੀ ਵਹਿ ਗਿਆ। ਇਸ ਦੌਰਾਨ ਐਸ.ਐਸ.ਐਫ. ਟੀਮ ਨੂੰ ਮੌਕੇ ਤੋਂ ਇਕ ਆਈਫੋਨ ਅਤੇ 25 ਹਜ਼ਾਰ ਰੁਪਏ ਨਕਦ ਮਿਲੇ, ਜੋ ਸੁਰੱਖਿਅਤ ਤਰੀਕੇ ਨਾਲ ਕਰਮਵੀਰ ਸਿੰਘ ਨੂੰ ਸੌਂਪ ਦਿੱਤੇ ਗਏ।

 

ਪਿਛਲੀ ਖ਼ਬਰ ਭਾਰਤ-ਸ੍ਰੀਲੰਕਾ ਦੂਜਾ ਟੈਸਟ - ਦੂਜੇ ਦਿਨ ਦਾ ਪਹਿਲਾ ਸੈਸ਼ਨ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਭਾਰਤ 419/6 ਅਗਲੀ ਖ਼ਬਰ ਬੀ.ਐਲ. ਸੰਤੋਸ਼ ਪੰਜਾਬ ਪਹੁੰਚੇ, ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੰਜ ਜ਼ੋਨਲ ਮੀਟਿੰਗਾਂ