23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪ੍ਰਵਾਸੀ ਮਜ਼ਦੂਰਾਂ ਵਲੋਂ ਦੁਕਾਨਦਾਰ ਦੀ ਕੁੱਟਮਾਰ, ਅਕਾਲੀ ਦਲ ਨੇ ਕੀਤੀ ਨਿੰਦਾ

ਅਜੀਤ ਡੈਸਕ 22-11-2025
ਸਮਾਣਾ, 21 ਨਵੰਬਰ (ਸਾਹਿਬ ਸਿੰਘ)- ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਕੰਵਲਜੀਤ ਸਿੰਘ ਪੁੱਤਰ ਮਾਲਕ ਸਿੰਘ ਵਾਸੀ ਬਸਤੀ ਗੋਬਿੰਦ ਨਗਰ ਸਮਾਣਾ ਦੀ ਸ਼ਿਕਾਇਤ 'ਤੇ ਰਿਜਵਾਨ ਮਲਿਕ ਪੁੱਤਰ ਤਹਿਰ ਹੁਸੈਨ ਵਾਸੀ ਲਿਸੜੀ ਖੁਦਰ ਜ਼ਿਲ੍ਹਾ ਅਮਰਾਓ ਯੂ.ਪੀ, ਫੈਕਟਰੀ ਮਾਲਕ ਵਿਪਿਨ ਤੇ 3 ਹੋਰ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਕੰਵਲਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੀ ਰਾਜਲਾ ਸੜਕ ਸਮਾਣਾ ਵਿਖੇ ਕਰਿਆਨੇ ਦੀ ਦੁਕਾਨ ਹੈ, ਜਿੱਥੋਂ ਫੈਕਟਰੀਆਂ ਦੇ ਮਜ਼ਦੂਰ ਸਮਾਨ ਲੈ ਕੇ ਜਾਂਦੇ ਹਨ | ਹਰੀ ਟੈਕਸਟਾਈਲ ਫ਼ੈਕਟਰੀ ਦੇ ਮਜ਼ਦੂਰ ਵੀ ਉਸ ਪਾਸੋਂ ਉਧਾਰ ਸਮਾਨ ਲੈ ਕੇ ਜਾਂਦੇ ਸਨ | ਇਕ ਮਜ਼ਦੂਰ ਪਰਸ਼ੂ ਰਾਮ 20,000 ਰੁਪਏ ਦਾ ਸੌਦਾ ਲੈ ਗਿਆ ਸੀ | ਉਸ ਦੀ ਜ਼ਿੰਮੇਵਾਰੀ ਫ਼ੈਕਟਰੀ ਦੇ ਠੇਕੇਦਾਰ ਰਿਜਵਾਨ ਮਲਿਕ ਦੀ ਸੀ ਤੇ ਬਾਅਦ ਵਿਚ ਪਰਸ਼ੂ ਰਾਮ ਫ਼ੈਕਟਰੀ ਛੱਡ ਕੇ ਚਲਾ ਗਿਆ | ਪੈਸਿਆ ਦੇ ਲੈਣ-ਦੇਣ ਸੰਬੰਧੀ ਉਸ ਦੀ ਰਿਜਵਾਨ ਮਲਿਕ ਨਾਲ ਬਹਿਸਬਾਜ਼ੀ ਹੋ ਗਈ ਸੀ | ਬੀਤੇ 19 ਨਵੰਬਰ ਨੂੰ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਰਿਜਵਾਨ ਮਲਿਕ ਇਕ ਨਾ-ਮਾਲੂਮ ਲੜਕੇ ਸਮੇਤ ਦੁਕਾਨ ਪਰ ਆਇਆ |
ਰਿਜਵਾਨ ਮਲਿਕ ਪਾਸੋਂ ਉਸ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਫੈਕਟਰੀ ਦੇ ਮਾਲਕ ਵਿਪਿਨ ਤੇ 2 ਹੋਰ ਨਾ-ਮਾਲੂਮ ਵਿਅਕਤੀਆਂ ਨੂੰ ਮੌਕਾ 'ਤੇ ਬੁਲਾ ਲਿਆ ਤੇ ਜਾਨੋਂ ਮਾਰਨ ਦੀ ਨਿਯਤ ਨਾਲ ਉਸ ਦੀ ਰਾਡਾਂ ਵਗੈਰਾ ਨਾਲ ਕੁੱਟਮਾਰ ਕੀਤੀ | ਇਲਾਜ ਲਈ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਦੁਕਾਨਦਾਰ ਕੰਵਲਜੀਤ ਸਿੰਘ ਦੀ ਕੁੱਟਮਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮੱਧ ਪ੍ਰਦੇਸ਼ ਤੋਂ 51 ਹਜ਼ਾਰ ਨਸ਼ੀਲੀਆਂ ਗੋਲੀਆਂ ਲੈ ਕੇ ਆਇਆ ਮੁਲਜ਼ਮ ਰੇਲਵੇ ਪੁਲਿਸ ਨੇ ਦਬੋਚਿਆ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਵਲੋਂ ਯੂਨੀ. ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਕਰਵਾਉਣ ਦਾ ਜਲਦ ਐਲਾਨ ਕੀਤਾ ਜਾਵੇ - ਲੱਖਾ ਪਾਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।