23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੇਂਦਰ ਸਰਕਾਰ ਪੰਜਾਬ ਵਲੋਂ ਯੂਨੀ. ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਕਰਵਾਉਣ ਦਾ ਜਲਦ ਐਲਾਨ ਕੀਤਾ ਜਾਵੇ - ਲੱਖਾ ਪਾਇਲ

ਅਜੀਤ ਡੈਸਕ 22-11-2025
ਰਾੜਾ ਸਾਹਿਬ, 21 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੇ ਵਿਦਿਆਰਥੀ ਸੰਘਰਸ਼ ਵਿੱਚ ਵਿਸ਼ੇਸ਼ ਤੌਰ 'ਤੇ ਪਹੰੁਚ ਕੇ ਹਲਕਾ ਪਾਇਲ ਦੇ ਸਾਬਕਾ ਕਾਂਗਰਸੀ ਵਿਧਾਇਕ ਤੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਸਮੇਂ ਸਮੇਂ 'ਤੇ ਧੱਕਾ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੇ ਅਣਖੀ 'ਤੇ ਸੂਝਵਾਨ ਲੋਕ ਅਤੇ ਖ਼ਾਸਕਰ ਨੌਜਵਾਨ ਵਰਗ ਹਿੱਕ ਤਾਣ ਕੇ ਅੱਗੇ ਖੜਿਆ ਹੈ | ਲੱਖਾ ਪਾਇਲ ਨੇ ਕਿਹਾ ਕਿ ਬਦਕਿਸਮਤੀ ਸਾਡੇ ਦੇਸ਼ ਦੀ ਜਦੋਂ ਤੋਂ ਆਰ. ਐਸ. ਐਸ. ਨੇ ਪੈਰ ਪਸਾਰੇ ਹਨ ਉਦੋਂ ਤੋਂ ਸਾਡੇ ਦੇਸ਼ ਨੂੰ ਉਹ ਘੁਣ ਵਾਂਗ ਖਾ ਰਹੀ ਹੈ | ਨੋਟੀਫ਼ਿਕੇਸ਼ਨ ਰੱਦ ਕਰਵਾਉਣ ਲਈ ਵਿਦਿਆਰਥੀਆਂ ਵੱਲੋਂ ਕੀਤੇ ਗਏ ਸੰਘਰਸ਼ ਦੀ ਵਧਾਈ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਸੈਨੇਟ ਚੋਣਾਂ ਦਾ ਜਲਦੀ ਤੋਂ ਜਲਦੀ ਐਲਾਨ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜ੍ਹੀਆਂ, ਜਿਲ੍ਹਾ ਯੂਥ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਘੁਡਾਣੀ, ਬਲਾਕ ਯੂਥ ਕਾਂਗਰਸ ਪ੍ਰਧਾਨ ਬੀਰਸੁਖਦੀਪ ਸਿੰਘ ਘੁਡਾਣੀ, ਯੂਥ ਆਗੂ ਮਨਕੀਰਤ ਸਿੰਘ ਝੱਜ ਸਿੰਘ, ਯੂਥ ਆਗੂ ਕਰਨਵੀਰ ਸਿੰਘ ਪਾਇਲ ਆਦਿ ਸਨ |
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਵਲੋਂ ਦੁਕਾਨਦਾਰ ਦੀ ਕੁੱਟਮਾਰ, ਅਕਾਲੀ ਦਲ ਨੇ ਕੀਤੀ ਨਿੰਦਾ ਅਗਲੀ ਖ਼ਬਰ ਮਾਛੀਵਾੜਾ ਪੁਲਿਸ ਵਲੋਂ 200 ਨਸ਼ੀਲੀਆਂ ਗੋਲੀਆਂ ਸਮੇਤ 2 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।