23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਹਾਊਸ ਪਿਕਨਿਕ ਦਾ ਆਯੋਜਨ

ਮਾਛੀਵਾੜਾ ਸਾਹਿਬ, 22 ਅਗਸਤ (ਮਨੋਜ ਕੁਮਾਰ)-ਸਥਾਨਕ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਹਾਊਸ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਹਰੇ-ਭਰੇ ਮੈਦਾਨ ਵਿਚ ਬੱਚਿਆਂ ਲਈ ਵੱਖ-ਵੱਖ ਮਨੋਰੰਜਕ ਖੇਡਾਂ, ਰੰਗ-ਬਿਰੰਗੇ ਝੂਲੇ, ਇਨਫਲੇਟੇਬਲ ਗੇਮਾਂ ਅਤੇ ਸਲਾਈਡਾਂ ਦਾ ਪ੍ਰਬੰਧ ਕੀਤਾ ਗਿਆ।

ਅਜੀਤ ਡੈਸਕ 23-08-2026
ਮਾਛੀਵਾੜਾ ਸਾਹਿਬ, 22 ਅਗਸਤ (ਮਨੋਜ ਕੁਮਾਰ)-ਸਥਾਨਕ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਹਾਊਸ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਹਰੇ-ਭਰੇ ਮੈਦਾਨ ਵਿਚ ਬੱਚਿਆਂ ਲਈ ਵੱਖ-ਵੱਖ ਮਨੋਰੰਜਕ ਖੇਡਾਂ, ਰੰਗ-ਬਿਰੰਗੇ ਝੂਲੇ, ਇਨਫਲੇਟੇਬਲ ਗੇਮਾਂ ਅਤੇ ਸਲਾਈਡਾਂ ਦਾ ਪ੍ਰਬੰਧ ਕੀਤਾ ਗਿਆ। ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਬੱਚਿਆਂ ਨੇ ਆਪਣੇ ਹਾਊਸ ਦੇ ਸਾਥੀਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਖੇਡਾਂ ਦਾ ਆਨੰਦ ਮਾਣਿਆ ਅਤੇ ਖ਼ੁਸ਼ੀ ਦੇ ਯਾਦਗਾਰ ਪਲ ਬਿਤਾਏ। ਮੈਦਾਨ ਨੂੰ ਰੰਗ-ਬਿਰੰਗੇ ਗ਼ੁਬਾਰਿਆਂ ਨਾਲ ਸਜਾਇਆ ਗਿਆ, ਜਿਸ ਨਾਲ ਪੂਰਾ ਮਾਹੌਲ ਹੋਰ ਵੀ ਸੁਹਾਵਣਾ ਅਤੇ ਖ਼ੁਸ਼ਨੁਮਾ ਬਣ ਗਿਆ। ਇਸ ਹਾਊਸ ਪਿਕਨਿਕ ਦਾ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਮਨੋਰੰਜਨ ਅਤੇ ਆਪਸੀ ਸਾਂਝ ਰਾਹੀਂ ਖ਼ੁਸ਼ੀ ਭਰੇ ਪਲ ਪ੍ਰਦਾਨ ਕਰਨਾ ਸੀ। ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਟੀਮ ਵਰਕ, ਦੋਸਤੀ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੁੰਦੀਆਂ ਹਨ। ਹਾਊਸ ਪਿਕਨਿਕ ਨੰਨ੍ਹੇ ਵਿਦਿਆਰਥੀਆਂ ਲਈ ਬੇਹੱਦ ਖ਼ੁਸ਼ੀ ਭਰਿਆ ਅਤੇ ਯਾਦਗਾਰ ਅਨੁਭਵ ਬਣੀ।
ਪਿਛਲੀ ਖ਼ਬਰ ਸਾਵਣ ਮਹੀਨੇ ਨੂੰ ਸਮਰਪਿਤ ਮਾਤਾ ਨੈਣਾਂ ਦੇਵੀ ਵਿਖੇ ਲੱਗਿਆ 10 ਦਿਨਾਂ ਕੈਂਪ ਅਗਲੀ ਖ਼ਬਰ —ਮਾਮਲਾ ਰੇਲਵੇ ਫਾਟਕ ਦਾ ਰਸਤਾ ਖੁੱਲ੍ਹਵਾਉਣ ਦਾ— ਪ੍ਰਸ਼ਾਸਨ ਦੇ ਵਿਸ਼ਵਾਸ ਨਾਲ ਬੱਦੋਵਾਲ (ਲੁਧਿ:) ਫਾਟਕ ਏ-11 ’ਤੇ ਨਿਰੰਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।