ਟੀ . ਐਸ .-1 ਲੈਣ ਸਮੇਂ ਡੇਂਗੂ ਦੇ ਚਲਾਨਾਂ ਦੀ ਅਦਾਇਗੀ ਦੀ ਸ਼ਰਤ ਫਿਲਹਾਲ ਦੀ ਘੜੀ ਮੁਲਤਵੀ ਕੀਤੀ ਜਾਵੇ - ਰਾਕੇਸ਼ ਪਰਾਸ਼ਰ
ਸਮਰਾਲਾ, 6 ਨਵੰਬਰ (ਗੋਪਾਲ ਸੋਫਤ)- ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ-ਸਮਰਾਲਾ ਵਿਖੇ ਦੀਵਾਲੀ ਦੇ ਸ਼ੁੱਭ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਖ਼ੁਸ਼ੀਆਂ, ਉਤਸ਼ਾਹ ਤੇ ਰੌਣਕਾਂ ਨਾਲ ਭਰਪੂਰ ਹੋ ਗਿਆ।
ਸਮਰਾਲਾ, 6 ਨਵੰਬਰ (ਗੋਪਾਲ ਸੋਫਤ)- ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ-ਸਮਰਾਲਾ ਵਿਖੇ ਦੀਵਾਲੀ ਦੇ ਸ਼ੁੱਭ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਖ਼ੁਸ਼ੀਆਂ, ਉਤਸ਼ਾਹ ਤੇ ਰੌਣਕਾਂ ਨਾਲ ਭਰਪੂਰ ਹੋ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਵੱਖ-ਵੱਖ ਖਾਣ-ਪੀਣ ਦੇ ਸਟਾਲ ਲਗਾਏ ਗਏ। ਇਨ੍ਹਾਂ ਸਟਾਲਾਂ ਵਿੱਚ ਛੋਲੇ-ਭਟੂਰੇ, ਕੁਲਚੇ, ਬਰਗਰ, ਭੇਲਪੁਰੀ, ਗੋਲ-ਗੱਪੇ, ਟਿੱਕੀ ਚਾਟ, ਸਪਰਿੰਗ ਰੋਲ, ਪੌਪ ਕਾਰਨ, ਪੰਜਾਬੀ ਪਕਵਾਨ ਤੇ ਹੋਰ ਸੁਆਦੀ ਵਿਅੰਜਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਖਿਡੌਣਿਆਂ ਦੀ ਦੁਕਾਨ, ਦੀਵਾਲੀ ਤੋਹਫ਼ਾ ਕਾਰਨਰ ਅਤੇ ਝੂਲਿਆਂ ਨੇ ਵੀ ਮੇਲੇ ਦੀ ਰੌਣਕ ਵਿਚ ਵਾਧਾ ਕੀਤਾ। ਮੇਲੇ ਦਾ ਇਕ ਹੋਰ ਮੁੱਖ ਆਕਰਸ਼ਣ ਅੰਤਰ-ਹਾਊਸ ਖੇਡ ਮੁਕਾਬਲੇ ਰਹੇ। ਈਗਲ, ਫਾਲਕਨ, ਹਾਕ ਅਤੇ ਓਸਪ੍ਰੇ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੇ ਨਾਲ ਹੀ ਸੰਗੀਤ ਅਤੇ ਮਨੋਰੰਜਕ ਗਤੀਵਿਧੀਆਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਅਤੇ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਅਨੁਸ਼ਾਸਨ, ਸਫ਼ਾਈ, ਪੀਣ ਵਾਲੇ ਪਾਣੀ ਤੇ ਮੁੱਢਲੀ ਸਹਾਇਤਾ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਅਧਿਆਪਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਬੜੀ ਲਗਨ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਈਆਂ। ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਨੇ ਇਸ ਸਫਲ ਆਯੋਜਨ ਲਈ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਮਿਲਵਰਤਨ, ਸਹਿਯੋਗ, ਆਤਮ-ਵਿਸ਼ਵਾਸ ਅਤੇ ਪ੍ਰਬੰਧਕੀ ਹੁਨਰਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਹਾਰਕ ਤਜਰਬੇ ਹਾਸਲ ਕਰਨ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਤ ਵਿਚ ਇਹ ਦੀਵਾਲੀ ਮੇਲਾ ਖ਼ੁਸ਼ੀਆਂ, ਉਤਸ਼ਾਹ, ਆਪਸੀ ਪਿਆਰ ਅਤੇ ਸਾਂਝ ਦਾ ਸੁਨੇਹਾ ਦਿੰਦਾ ਹੋਇਆ ਸਭ ਲਈ ਇੱਕ ਯਾਦਗਾਰੀ ਅਨੁਭਵ ਬਣ ਗਿਆ। 06 ਖੰਨਾ01