06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੈਸ਼ਨਲ ਕਾਨਫ਼ਰੰਸ ’ਚ ਕੋਈ ਫੁੱਟ ਨਹੀਂ-ਫਾਰੂਕ ਅਬਦੁੱਲਾ

ਸ੍ਰੀਨਗਰ, 6 ਨਵੰਬਰ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ ਇਥੇ ਵਿਧਾਇਕਾਂ ਦੇ ਇਕ ਸਮੂਹ ਨਾਲ ਮੁਲਾਕਾਤ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੀ ਲੀਡਰਸ਼ਿਪ ਨੇ ਏਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਦੀ ਸੱਤਾਧਾਰੀ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੇ ਚਰਚਿਆਂ ਨੂੰ ਖ਼ਾਰਜ ਕਰ ਦਿੱਤਾ। ਐਨ.ਸੀ. ਪ੍ਰਧਾਨ ਫਾਰੂਕ ਅਬਦੁੱਲਾ ਨੇ ਪਾਰਟੀ ਦੇ ਅੰਦਰ ...

ਅਜੀਤ ਡੈਸਕ 07-11-2026

ਸ੍ਰੀਨਗਰ, 6 ਨਵੰਬਰ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ ਇਥੇ ਵਿਧਾਇਕਾਂ ਦੇ ਇਕ ਸਮੂਹ ਨਾਲ ਮੁਲਾਕਾਤ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੀ ਲੀਡਰਸ਼ਿਪ ਨੇ ਏਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਦੀ ਸੱਤਾਧਾਰੀ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੇ ਚਰਚਿਆਂ ਨੂੰ ਖ਼ਾਰਜ ਕਰ ਦਿੱਤਾ।

ਐਨ.ਸੀ. ਪ੍ਰਧਾਨ ਫਾਰੂਕ ਅਬਦੁੱਲਾ ਨੇ ਪਾਰਟੀ ਦੇ ਅੰਦਰ ਫੁੱਟ ਬਾਰੇ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਨੂੰ ‘ਬੇਬੁਨਿਆਦ ਅਫਵਾਹਾਂ’ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਇੱਕਜੁੱਟ ਹੈ ਤੇ ‘ਕਦੇ ਨਹੀਂ ਟੁੱਟੇਗੀ’। ਐਨ. ਸੀ. ਲੀਡਰਸ਼ਿਪ ਨੇ ਸ਼ੁੱਕਰਵਾਰ ਸਵੇਰੇ ਇਹ ਮੀਟਿੰਗ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਨੂੰ ਮਨਾਉਣ ਲਈ ਕੀਤੀ ਸੀ, ਜੋ ਮੰਤਰੀ ਮੰਡਲ ’ਚ ਸ਼ਾਮਿਲ ਨਾ ਕੀਤੇ ਜਾਣ ਕਾਰਨ ਨਾਰਾਜ਼ ਸਨ।

ਮੀਟਿੰਗ ਲਈ ਐਨ.ਸੀ. ਦੇ 15 ਵਿਧਾਇਕ ਇਥੇ ਅਬਦੁੱਲਾ ਪਰਿਵਾਰ ਦੀ ਗੁਪਕਾਰ ਰਿਹਾਇਸ਼ ’ਤੇ ਪਹੁੰਚੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਫਾਰੂਕ ਅਬਦੁੱਲਾ - ਜਿਨ੍ਹਾਂ ਦੇ ਨਾਲ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਹ ਸਾਰੇ 15 ਵਿਧਾਇਕ ਮੌਜੂਦ ਸਨ, ਨੇ ਕਿਹਾ ਕਿ ਇਹ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਨੈਸ਼ਨਲ ਕਾਨਫਰੰਸ ਧੜਿਆਂ ’ਚ ਵੰਡੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।

ਪਿਛਲੀ ਖ਼ਬਰ ਨੋਰਾ ਨੇ ਸੁਕੇਸ਼ ਨਾਲ ਪਹਿਲੀ ਮੁਲਾਕਾਤ ਬਾਰੇ ਅਦਾਲਤ ਨੂੰ ਦੱਸਿਆ ‘ਉਸ ਦੀ ਪਤਨੀ ਨੇ 2020 ’ਚ ਚੇਨਈ ਦੇ ਇਕ ਪ੍ਰੋਗਰਾਮ ਲਈ ਮ... ਅਗਲੀ ਖ਼ਬਰ ਸ਼ਾਇਦ ਮੈਂ ਅਰਬ ਨਾਲੋਂ ਵੱਧ ਭਾਰਤੀ ਹਾਂ-ਅਬਦੁਲ ਅਲ-ਸਈਦ