06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਤਨਵੀ ਨੇ ਯੂਥ ਉਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਿਆ

ਡਕਰ, 6 ਨਵੰਬਰ (ਪੀ.ਟੀ.ਆਈ.)-ਭਾਰਤ ਦੀ ਤਨਵੀ ਪਾਤਰੀ ਯੂਥ ਓਲੰਪਿਕ ਵਿਚ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਫਾਈਨਲ ਮੁਕਾਬਲੇ ’ਚ ਉਸ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਸ਼ਿਨ ਨੇ ਹਰਾਇਆ। ਇਹ ਮੁਕਾਬਲਾ 1 ਘੰਟਾ 22 ਮਿੰਟ ਤੱਕ ਚੱਲਿਆ। 15 ਸਾਲ ਦੀ ਤਨਵੀ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਨੇ 15-21, 21-13 ਤੇ 26-24 ਦੇ ਸਕੋਰ ਨਾਲ ਹਰਾਇਆ। ਤਨਵੀ ਨੇ ...

ਅਜੀਤ ਡੈਸਕ 07-11-2026

ਡਕਰ, 6 ਨਵੰਬਰ (ਪੀ.ਟੀ.ਆਈ.)-ਭਾਰਤ ਦੀ ਤਨਵੀ ਪਾਤਰੀ ਯੂਥ ਓਲੰਪਿਕ ਵਿਚ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਫਾਈਨਲ ਮੁਕਾਬਲੇ ’ਚ ਉਸ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਸ਼ਿਨ ਨੇ ਹਰਾਇਆ। ਇਹ ਮੁਕਾਬਲਾ 1 ਘੰਟਾ 22 ਮਿੰਟ ਤੱਕ ਚੱਲਿਆ।

15 ਸਾਲ ਦੀ ਤਨਵੀ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਨੇ 15-21, 21-13 ਤੇ 26-24 ਦੇ ਸਕੋਰ ਨਾਲ ਹਰਾਇਆ। ਤਨਵੀ ਨੇ ਕਿਹਾ ਕਿ ਇਹ ਜਿੱਤ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਇਸ ਨਾਲ ਮੈਨੂੰ ਅੱਗੇ ਹੋਰ ਵਧੀਆ ਖੇਡਣ ਦੀ ਪ੍ਰੇਰਣਾ ਮਿਲੇਗੀ। ਤਨਵੀ ਤੋਂ ਪਹਿਲਾਂ ਭਾਰਤ ਦੇ ਐੱਚ. ਐੱਸ. ਪ੍ਰਣਯ (2010) ਤੇ ਲਕਸ਼ੈ ਸੇਨ (2018) ਵੀ ਯੂਥ ਓਲੰਪਿਕ ’ਚ ਚਾਂਦੀ ਦਾ ਤਮਗਾ ਜਿੱਤ ਚੁੱਕੇ ਹਨ।

ਪਿਛਲੀ ਖ਼ਬਰ ਪੰਜਾਬੀ ਮੂਲ ਦੀ ਹਰਮੀਤ ਢਿੱਲੋਂ ਨੇ ਅਮਰੀਕੀ ਨਿਆਂ ਵਿਭਾਗ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਦੀਵਾਲੀ ਮੌਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਸ਼ੁੱਭਕਾਮਨਾਵਾਂ