07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਝਾਰਖੰਡ ’ਚ ਟਰੱਕ ਹੇਠ ਆਉਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ

ਰਾਂਚੀ, 6 ਨਵੰਬਰ (ਪੀ.ਟੀ.ਆਈ.)-ਝਾਰਖੰਡ ਦੇ ਖੂੰਟੀ ਜ਼ਿਲ੍ਹੇ ’ਚ ਹਨੇਰੇ ਦੌਰਾਨ ਇਕ 18-ਪਹੀਆ ਟਰੱਕ ਵਲੋਂ ਕੁਚਲੇ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 3 ਬੱਚੇ ਵੀ ਸ਼ਾਮਿਲ ਸਨ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਖੂੰਟੀ ਦੇ ਪੁਲਿਸ ਸੁਪਰਡੈਂਟ ਰਿਸ਼ਭ ਗਰਗ ਨੇ ਦੱਸਿਆ ਕਿ...

ਅਜੀਤ ਡੈਸਕ 07-11-2026

ਰਾਂਚੀ, 6 ਨਵੰਬਰ (ਪੀ.ਟੀ.ਆਈ.)-ਝਾਰਖੰਡ ਦੇ ਖੂੰਟੀ ਜ਼ਿਲ੍ਹੇ ’ਚ ਹਨੇਰੇ ਦੌਰਾਨ ਇਕ 18-ਪਹੀਆ ਟਰੱਕ ਵਲੋਂ ਕੁਚਲੇ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 3 ਬੱਚੇ ਵੀ ਸ਼ਾਮਿਲ ਸਨ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

ਖੂੰਟੀ ਦੇ ਪੁਲਿਸ ਸੁਪਰਡੈਂਟ ਰਿਸ਼ਭ ਗਰਗ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਕੁਝ ਲੋਕ ਕਾਰਾ-ਟੋਰਪਾ ਮੁੱਖ ਸੜਕ ’ਤੇ ਇਕ ਸਕੂਟਰ ਸਵਾਰ ਨੂੰ ਬਚਾਉਣ ਲਈ ਪਹੁੰਚੇ ਸਨ, ਜੋ ਇਕ ਖੱਡ ’ਚ ਡਿੱਗ ਗਿਆ ਸੀ। ਇਸ ਦੌਰਾਨ ਉੱਥੇ ਕਈ ਔਰਤਾਂ ਤੇ ਬੱਚੇ ਇਕੱਠੇ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਸੇ ਦੌਰਾਨ, ਟੋਰਪਾ ਵਲੋਂ ਆ ਰਿਹਾ ਇਕ 18-ਪਹੀਆ ਟਰੱਕ ਇਕ ਤਿੱਖਾ ਮੋੜ ਕੱਟਦੇ ਹੋਏ ਉਨ੍ਹਾਂ ਦੇ ਉੱਪਰ ਚੜ੍ਹ ਗਿਆ।

ਹਨੇਰੇ ਕਾਰਨ ਸ਼ਾਇਦ ਡਰਾਈਵਰ ਨੂੰ ਭੀੜ ਦਿਖਾਈ ਨਹੀਂ ਦਿੱਤੀ ਹੋਵੇਗੀ। ਉਨ੍ਹਾਂ ਦੱਸਿਆ ਕਿ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਐਸ.ਪੀ. ਨੇ ਦੱਸਿਆ ਕਿ ਮ੍ਰਿਤਕਾਂ ’ਚ 3 ਔਰਤਾਂ, 3 ਬੱਚੇ ਅਤੇ ਇਕ ਆਦਮੀ ਸ਼ਾਮਿਲ ਸਨ।

ਪਿਛਲੀ ਖ਼ਬਰ ਵਿਅਕਤੀ ਵਲੋਂ ਪਤਨੀ ਸਮੇਤ ਸਹੁਰੇ ਪਰਿਵਾਰ ਦੇ 7 ਜੀਆਂ ਦਾ ਕਤਲ ਅਗਲੀ ਖ਼ਬਰ ਕੈਨੇਡਾ 2027 ’ਚ 6 ਲੱਖ 22 ਹਜ਼ਾਰ ਵਿਦੇਸ਼ੀਆਂ ਨੂੰ ਦੇਵੇਗਾ ਪੱਕੀ ਇਮੀਗ੍ਰੇਸ਼ਨ