23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

—ਮਾਮਲਾ ਰੇਲਵੇ ਫਾਟਕ ਦਾ ਰਸਤਾ ਖੁੱਲ੍ਹਵਾਉਣ ਦਾ— ਪ੍ਰਸ਼ਾਸਨ ਦੇ ਵਿਸ਼ਵਾਸ ਨਾਲ ਬੱਦੋਵਾਲ (ਲੁਧਿ:) ਫਾਟਕ ਏ-11 ’ਤੇ ਨਿਰੰਤਰ ਧਰਨਾ ਮੁਲਤਵੀਂ

ਮੁੱਲਾਂਪੁਰ-ਦਾਖਾ, 22 ਅਗਸਤ (ਨਿਰਮਲ ਸਿੰਘ ਧਾਲੀਵਾਲ)-ਉੱਤਰੀ ਰੇਲਵੇ ਡਵੀਜ਼ਨ ਫਿਰੋਜ਼ਪੁਰ ਅਧੀਨ ਵਿਭਾਗ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਤੌਰ ’ਤੇ ਬੰਦ ਪਿੰਡ ਬੱਦੋਵਾਲ (ਲੁਧਿ:) ਰੇਲਵੇ ਫਾਟਕ ਏ-11 ਦਾ ਰਸਤਾ ਖੁੱਲ੍ਹਵਾਉਣ ਲਈ ਗ੍ਰਾਮ ਪੰਚਾਇਤ ਬੱਦੋਵਾਲ ਸਰਪੰਚ ਜਸਮੀਤ ਕੌਰ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ, ਕੁਲਦੀਪ ਸਿੰਘ ਬੱਦੋਵਾਲ, ਪ੍ਰਧਾਨ ਸੁਖਵਿੰਦਰ ਸਿੰਘ, ਹੋਰਨਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਲਗਾਇਆ ਧਰਨਾ ਅੱਜ ਸਿਵਲ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਭਰੋਸਾ ਦੇਣ ਬਾਅਦ ਕੁਝ ਸਮੇਂ ਲਈ ਮੁਲਤਵੀਂ ਕਰ ਦਿੱਤਾ ਗਿਆ। ਰੇਲਵੇ ਫਾਟਕ ਖੁੱਲਵਾਉਣ ਲਈ ਬਜਿੱਦ ਧਰਨਾਕਾਰੀਆਂ ਨੂੰ ਬੱਦੋਵਾਲ ’ਚ ਸੰਬੋਧਨ ਸਮੇਂ ਐੱਸ.

ਅਜੀਤ ਡੈਸਕ 23-08-2026
ਮੁੱਲਾਂਪੁਰ-ਦਾਖਾ, 22 ਅਗਸਤ (ਨਿਰਮਲ ਸਿੰਘ ਧਾਲੀਵਾਲ)-ਉੱਤਰੀ ਰੇਲਵੇ ਡਵੀਜ਼ਨ ਫਿਰੋਜ਼ਪੁਰ ਅਧੀਨ ਵਿਭਾਗ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਤੌਰ ’ਤੇ ਬੰਦ ਪਿੰਡ ਬੱਦੋਵਾਲ (ਲੁਧਿ:) ਰੇਲਵੇ ਫਾਟਕ ਏ-11 ਦਾ ਰਸਤਾ ਖੁੱਲ੍ਹਵਾਉਣ ਲਈ ਗ੍ਰਾਮ ਪੰਚਾਇਤ ਬੱਦੋਵਾਲ ਸਰਪੰਚ ਜਸਮੀਤ ਕੌਰ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ, ਕੁਲਦੀਪ ਸਿੰਘ ਬੱਦੋਵਾਲ, ਪ੍ਰਧਾਨ ਸੁਖਵਿੰਦਰ ਸਿੰਘ, ਹੋਰਨਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਲਗਾਇਆ ਧਰਨਾ ਅੱਜ ਸਿਵਲ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਭਰੋਸਾ ਦੇਣ ਬਾਅਦ ਕੁਝ ਸਮੇਂ ਲਈ ਮੁਲਤਵੀਂ ਕਰ ਦਿੱਤਾ ਗਿਆ। ਰੇਲਵੇ ਫਾਟਕ ਖੁੱਲਵਾਉਣ ਲਈ ਬਜਿੱਦ ਧਰਨਾਕਾਰੀਆਂ ਨੂੰ ਬੱਦੋਵਾਲ ’ਚ ਸੰਬੋਧਨ ਸਮੇਂ ਐੱਸ.ਡੀ.ਐੱਮ (ਪੱਛਮੀ) ਕੁਲਦੀਪ ਬਾਵਾ ਵਿਸ਼ਵਾਸ ਦਿੱਤਾ ਕਿ ਉਕਤ ਜਨਤਕ ਸਮੱਸਿਆ ਨੂੰ ਹੱਲ ਕਰਵਾਉਣ ਲਈ ਗ੍ਰਾਮ ਪੰਚਾਇਤ ਦੇ ਲੈਟਰ ਹੈੱਡ ’ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਮ ਡਿਮਾਂਡ ਲਿਖ ਕੇ ਦਿਉ। ਇਸ ਪੱਤਰ ’ਤੇ ਧਰਨੇ ਵਿਚ ਬੈਠੇ ਪਤਵੰਤੇ, ਨੰਬਰਦਾਰ, ਚੌਕੀਦਾਰ, ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀਆਂ ਦੇ ਪ੍ਰਧਾਨ, ਸਪੋਰਟਸ ’ਤੇ ਵੈੱਲਫੇਅਰ ਕਲੱਬ ਪ੍ਰਧਾਨਾਂ ਦੇ ਦਸਤਖ਼ਤ ਕਰਵਾਏ ਜਾਣ । ਗ੍ਰਾਮ ਪੰਚਾਇਤ ਬੱਦੋਵਾਲ ਵਲੋਂ ਐੱਸ.ਡੀ.ਐੱਮ ਨੂੰ ਉਕਤ ਪੱਤਰ ਦੇਣ ਬਾਅਦ ਹੁਣ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਇਕ ਰਿਪੋਰਟ ਬਣੇਗੀ ਜੋ ਕੇਂਦਰੀ ਰੇਲਵੇ ਦੇ ਉੱਚ ਵਿਭਾਗ ਨੂੰ ਮੇਲ ਹੋਵੇਗੀ । ਐੱਸ.ਡੀ.ਐੱਮ.ਬਾਵਾ ਦ੍ਰਿੜਤਾ ਨਾਲ ਕਿਹਾ ਕਿ 4-6 ਮਹੀਨੇ ਸਮਾ ਲੱਗ ਸਕਦਾ, ਪ੍ਰੰਤੂ ਜਨਤਕ ਮਸਲੇ ਦਾ ਸਰਥਿਕ ਹੱਲ ਨਿਕਲੇਗਾ। ਮਹਿਲਾ ਸਰਪੰਚ ਜਸਮੀਤ ਕੌਰ ਗਰੇਵਾਲ, ਰਾਜਵਿੰਦਰ ਸਿੰਘ ਰਾਜੂ ਹੋਰਨਾਂ ਵਲੋਂ ਐੱਸ.ਡੀ.ਐੱਮ ਦਾ ਧੰਨਵਾਦ ਕਰਦਿਆਂ ਸਨਿਮਰ ਬੇਨਤੀ ਕੀਤੀ ਕਿ ਜਨਤਕ ਮਸਲੇ ਦਾ ਹੱਲ ਪਹਿਲ ਦੇ ਅਧਾਰ ਕਰਵਾਉਣ ਲਈ ਕੇਂਦਰੀ ਰੇਲਵੇ ਨੂੰ ਚਿੱਠੀ ਪੱਤਰ ਤੇਜ਼ ਕੀਤਾ ਜਾਵੇ। ਜੈਕਾਰਿਆਂ ਦੀ ਗੂੰਜ ’ਚ ਇਕ ਵਾਰ ਧਰਨਾ ਚੁੱਕੇ ਜਾਣ ’ਤੇ ਲੁਧਿਆਣਾ ਦਿਹਾਤੀ ਪੁਲਿਸ ਨੇ ਸੁਖ ਦਾ ਸਾਹ ਲਿਆ। ਇਸ ਸਮੇਂ ਲੁਧਿਆਣਾ ਦਿਹਾਤੀ ਐੱਸ.ਪੀ. (ਐੱਚ) ਸੰਜੀਵ ਕੁਮਾਰ, ਡੀ.ਐੱਸ.ਪੀ ਕਰਨ ਸਿੰਘ ਸੰਧੂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਸਿਵਲ ਪ੍ਰਸ਼ਾਸਨ ਨਾਲ ਜੁੜਿਆ ਹੋਣ ਕਰਕੇ ਐੱਸ.ਡੀ.ਐੱਮ ਕੁਲਦੀਪ ਬਾਵਾ ਦੇ ਵਿਸ਼ਵਾਸ ਨਾਲ ਧਰਨਾਕਾਰੀਆਂ ਵਲੋਂ ਇਕ ਵਾਰ ਧਰਨਾ ਚੁੱਕ ਦਿੱਤਾ, ਜਲਦੀ ਹੀ ਕੋਈ ਸਾਰਥਿਕ ਸਿੱਟਾ ਆਵੇਗਾ।
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਹਾਊਸ ਪਿਕਨਿਕ ਦਾ ਆਯੋਜਨ ਅਗਲੀ ਖ਼ਬਰ ਪਤਨੀ ਦੀ ਸ਼ਿਕਾਇਤ ’ਤੇ ਪਤੀ ਖਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।