23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੈਂਟਰ ਪੱਧਰੀ ਖੇਡਾਂ ਦਾ ਭੂੰਦੜੀ ਗਰਾਊਂਡ ਵਿਚ ਸ਼ਾਨਦਾਰ ਆਗਾਜ਼

ਭੂੰਦੜੀ, 22 ਅਗਸਤ (ਕੁਲਦੀਪ ਸਿੰਘ ਮਾਨ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਸ਼ਡਿਊਲ ਤਹਿਤ ਅੰਡਰ-11 ਵਰਗ ਦੇ ਬੱਚਿਆਂ ਦੀਆਂ ਸੈਂਟਰ ਪੱਧਰੀ ਖੇਡਾਂ ਦਾ ਪਿੰਡ ਭੂੰਦੜੀ ਦੇ ਖੇਡ ਮੈਦਾਨ ਵਿਚ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਭੱਠਾਧੂਹਾ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ।

ਅਜੀਤ ਡੈਸਕ 23-08-2026
ਭੂੰਦੜੀ, 22 ਅਗਸਤ (ਕੁਲਦੀਪ ਸਿੰਘ ਮਾਨ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਸ਼ਡਿਊਲ ਤਹਿਤ ਅੰਡਰ-11 ਵਰਗ ਦੇ ਬੱਚਿਆਂ ਦੀਆਂ ਸੈਂਟਰ ਪੱਧਰੀ ਖੇਡਾਂ ਦਾ ਪਿੰਡ ਭੂੰਦੜੀ ਦੇ ਖੇਡ ਮੈਦਾਨ ਵਿਚ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਭੱਠਾਧੂਹਾ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡ ਦੇ ਸਰਪੰਚ ਕੋਮਲਪ੍ਰੀਤ ਸਿੰਘ ਗਰੇਵਾਲ ਅਤੇ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਬਲਾਕ ਰਿਸੋਰਸ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ ਨੇ ਅੱਜ ਹੋਏ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਸਰਕਲ ਸਟਾਈਲ ਮੁਕਾਬਲੇ ਬੇਹੱਦ ਫਸਵੇਂ ਰਹੇ। ਇਨ੍ਹਾਂ ਮੁਕਾਬਲਿਆਂ ਵਿੱਚ ਸ.ਪ.ਸ. ਤਲਵੰਡੀ ਨੌ ਅਬਾਦ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਭੂੰਦੜੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਦੇ ਮੁਕਾਬਲਿਆਂ ਵਿਚ 100 ਮੀਟਰ ਲੜਕਿਆਂ ਦੀ ਦੌੜ ਵਿਚ ਮਨੀ ਕੁਮਾਰ ਭਰੋਵਾਲ ਕਲਾਂ ਨੇ ਪਹਿਲਾ ਅਤੇ ਰਫੀਕ ਲੀਹਾਂ ਨੇ ਦੂਜਾ ਸਥਾਨ ਹਾਸਲ ਕੀਤਾ। 100 ਮੀਟਰ ਲੜਕੀਆਂ ਦੀ ਦੌੜ ਵਿਚ ਜੈਸਮੀਨ ਭੂੰਦੜੀ ਨੇ ਪਹਿਲਾ ਅਤੇ ਸੀਤਲ ਭਰੋਵਾਲ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਦੀ ਦੌੜ ਵਿਚ ਸ਼ਨੀ ਕੁਮਾਰ ਭਰੋਵਾਲ ਕਲਾਂ ਨੇ ਪਹਿਲਾ ਅਤੇ ਅਮਿਤ ਤਲਵੰਡੀ ਨੌ ਅਬਾਦ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਦੌੜ ਵਿਚ ਸਾਹਿਬਾਜ ਸਿੰਘ ਭੂੰਦੜੀ ਨੇ ਪਹਿਲਾ ਅਤੇ ਜਸ਼ਨ ਭੂੰਦੜੀ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ, ਲੰਮੀ ਛਾਲ, ਸ਼ਾਟਪੁੱਟ ਅਤੇ ਸ਼ਤਰੰਜ ਦੇ ਮੁਕਾਬਲੇ 22 ਅਗਸਤ ਨੂੰ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਦੇ ਅੰਤ ਵਿਚ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਵਲੋਂ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ ਪੁੜੈਣ ਹੈੱਡ ਟੀਚਰ, ਪ੍ਰੀਤਮ ਸਿੰਘ ਸਵੱਦੀ, ਜਗਰਾਜ ਸਿੰਘ ਮੁੱਲਾਂਪੁਰ, ਦਲਜੀਤ ਸਿੰਘ ਬਾਸੀਆਂ, ਇੰਦਰਜੀਤ ਸਿੰਘ ਘਮਨੇਵਾਲ, ਰਮਨਦੀਪ ਸਿੰਘ ਸਵੱਦੀ, ਅਨਿਲ ਕੁਮਾਰ ਘਮਨੇਵਾਲ, ਸਤਨਾਮ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਜਗਦੀਪ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸਵਾਤੀ, ਮੈਡਮ ਸੰਦੀਪ ਕੌਰ, ਜਸਕਰਮ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਖਿਡਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਉਸਾਰੀ ਕਿਰਤੀਆਂ ਦੀਆਂ ਲਾਭਦਾਇਕ ਸਕੀਮਾਂ ਦਾ ਰੋਕਿਆ ਪੈਸਾ ਫੌਰੀ ਤੌਰ ’ਤੇ ਜਾਰੀ ਕੀਤਾ ਜਾਵੇ-ਗੋਰਾ, ਉੱਡਤ, ਲੋਚਮਾ ਅਗਲੀ ਖ਼ਬਰ ਇਯਾਲੀ ਦੀ ਅਗਵਾਈ ਹੇਠ ਪੂਰੇ ਮਾਲਵਾ ਖੇਤਰ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹੋਰ ਮਜ਼ਬੂਤ ਹੋਈ- ਹਾਂਸ, ਭੁਮਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।