23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਇਕ ਜ਼ਖਮੀ

ਅਜੀਤ ਡੈਸਕ 22-11-2025
ਰਾਜਪੁਰਾ, 21 ਨਵੰਬਰ (ਰਣਜੀਤ ਸਿੰਘ)-ਰਾਜਪੁਰਾ-ਚੰਡੀਗੜ ਰੋਡ 'ਤੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦ ਕਿ ਦੂਜਾ ਸਖ਼ਤ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਹੈ | ਜਾਣਕਾਰੀ ਮੁਤਾਬਿਕ ਸ਼ਾਮ ਵਕਤ ਜਤਿਨ ਕੁਮਾਰ ਪੁੱਤਰ ਕਿ੍ਸ਼ਨ ਵਰਮਾ ਵਾਸੀ ਮਿਰਜ਼ਾਪੁਰ ਦੇ ਘਰੇ ਕੋਈ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਸੀ | ਇਸ ਸੰਬੰਧ 'ਚ ਉਹ ਆਪਣੇ ਰਿਸ਼ਤੇਦਾਰੀ 'ਚੋਂ ਲੱਗਦੇ ਭਰਾ ਨੂੰ ਗਗਨ ਚੌਂਕ ਰਾਜਪੁਰਾ ਤੋਂ ਲੈਣ ਗਿਆ ਸੀ | ਜਦ ਉਹ ਆਪਣੇ ਰਿਸ਼ਤੇਦਾਰ ਲੜਕੇ ਨੂੰ ਲੈ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਰਾਹ 'ਚ ਇਕ ਟਰੱਕ ਨੇ ਉਸ ਦੇ ਬਾਈਕ ਨੂੰ ਫੇਟ ਮਾਰੀ, ਜਿਸ ਕਾਰਨ ਜਤਿਨ ਵਰਮਾ ਦੀ ਮੌਤ ਹੋ ਗਈ | ਜਦ ਕਿ ਉਸ ਦਾ ਰਿਸ਼ਤੇਦਾਰ ਸਖ਼ਤ ਫੱਟੜ ਹੋ ਗਿਆ ਹੈ |
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਤਿਨ ਵਰਮਾ ਦੇ ਘਰ 'ਚ ਖ਼ੁਸ਼ੀਆਂ ਦਾ ਮਾਹੌਲ ਸੀ ਪਰ ਜਦ ਇਹ ਅਣਹੋਣੀ ਵਰਤ ਗਈ ਤਾਂ ਸਾਰੀਆਂ ਖ਼ੁਸ਼ੀਆਂ ਗਮ 'ਚ ਬਦਲ ਗਈਆਂ | ਜਤਿਨ ਵਰਮਾ ਨੇੜੇ ਹੀ ਇਕ ਨਿੱਜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ |
ਪਿਛਲੀ ਖ਼ਬਰ ਜ਼ਿਲੇ੍ਹ 'ਚ ਢਿੱਲੀ ਕਾਰਗੁਜ਼ਾਰੀ ਦਿਖਾਉਣ ਵਾਲੇ ਐਸ.ਐਚ.ਓਜ਼ ਦੀ ਹੋਵੇਗੀ ਛੁੱਟੀ-ਐੱਸ.ਐੱਸ.ਪੀ. ਵਰੁਣ ਸ਼ਰਮਾ <br/> ਅਗਲੀ ਖ਼ਬਰ ਮੱਧ ਪ੍ਰਦੇਸ਼ ਤੋਂ 51 ਹਜ਼ਾਰ ਨਸ਼ੀਲੀਆਂ ਗੋਲੀਆਂ ਲੈ ਕੇ ਆਇਆ ਮੁਲਜ਼ਮ ਰੇਲਵੇ ਪੁਲਿਸ ਨੇ ਦਬੋਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।