15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਦਾਅਵਾ-ਹਰਿਆਊ

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਦੀ ਅਗਵਾਈ ਹੇਠ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਆਉਣ ਵਾਲੀਆਂ ਚੋਣਾਂ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਕਰਵਾਈ ਗਈ | ਮੀਟਿੰਗ ਦੀ ਸ਼ੁਰੂਆਤ ਤਰਨ ਤਰਨ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਵਲੋਂ ਮਿਲੇ ਸ਼ਾਨਦਾਰ ਤੇ ਉਤਸ਼ਾਹਜਨਕ ਨਤੀਜਿਆਂ ਦੇ ਜ਼ਿਕਰ ਨਾਲ ਹੋਈ | ਜਗਮੀਤ ਸਿੰਘ ਹਰਿਆਊ ਨੇ ਇਸ ਨਤੀਜੇ ਨੂੰ ਲੋਕਾਂ ਦੇ ਅਕਾਲੀ ਦਲ 'ਤੇ ਮੁੜ ਵਧਦੇ ਭਰੋਸੇ ਦੀ ਵੱਡੀ ਨਿਸ਼ਾਨੀ ਦੱਸਿਆ | ਉਨ੍ਹਾਂ ਕਿਹਾ ਕਿ ਪੰਜਾਬ ਦਾ ਜਨਤਾ-ਜਨਾਰਦਨ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤਿੰਨਾਂ ਹੀ ਪਾਰਟੀਆਂ ਦੀ ਨਾਕਾਮ ਕਾਰਗੁਜ਼ਾਰੀ ਨਾਲ ਤੰਗ ਆ ਚੁੱਕਾ ਹੈ | ਲੋਕਾਂ ਨੇ ਸਮਝ ਲਿਆ ਹੈ ਕਿ ਵਾਅਦੇਬਾਜੀ ਨਾਲ ਰਾਜ ਨਹੀਂ ਚੱਲਦਾ, ਨੀਤੀਆਂ ਦੇ ਪੱਕੇਪਣ ਅਤੇ ਜ਼ਮੀਨੀ ਕੰਮ ਨਾਲ ਹੀ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੁੰਦੀਆਂ ਹਨ | ਹੁਣ ਹਰ ਪਾਸੇ ਸਪਸ਼ਟ ਮਾਹੌਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਮੁੜ ਸੂਬੇ ਲਈ ਭਰੋਸੇਯੋਗ ਵਿਕਲਪ ਹੈ | ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਜ਼ਿਲ੍ਹਾ ਪਟਿਆਲਾ ਦਿਹਾਤੀ ਦੀ ਜਨਤਾ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਨੂੰ ਇਤਿਹਾਸਕ ਜਿੱਤ ਦੇਵੇਗੀ ਅਤੇ ਪਟਿਆਲਾ ਦਿਹਾਤੀ ਸੰਗਠਨ ਇਹ ਚੋਣਾਂ ਇਕ ਨਵੇਂ ਜੋਸ਼ ਨਾਲ ਲੜੇਗਾ |
ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਨ ਤਰਨ ਦਾ ਨਤੀਜਾ ਸਿਰਫ ਜਿੱਤ ਨਹੀਂ, ਸਗੋਂ ਅਕਾਲੀ ਦਲ ਦੇ ਨਵੇਂ ਜਾਗਰਣ ਦੀ ਸ਼ੁਰੂਆਤ ਹੈ | ਉਨ੍ਹਾਂ ਕਿਹਾ, ਜਵਾਨੀ ਅਕਾਲੀ ਦਲ ਦੇ ਨਾਲ ਖੜ੍ਹੀ ਹੈ | 'ਆਪ' ਸਰਕਾਰ ਦੇ ਝੂਠੇ ਸੁਪਨਿਆਂ ਨਾਲ ਨੌਜਵਾਨ ਸਭ ਤੋਂ ਵੱਧ ਨਿਰਾਸ਼ ਹੋਏ ਹਨ | ਕਾਂਗਰਸ ਨੇ ਸਾਲਾਂ ਤੱਕ ਕੇਵਲ ਰਾਹਤਾਂ ਦੇ ਨਾਮ 'ਤੇ ਲੋਕਾਂ ਨੂੰ ਭਟਕਾਇਆ, ਜਦਕਿ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਲੈ ਕੇ ਲੋਕਾਂ ਵਿਚ ਗਹਿਰੀ ਚਿੰਤਾ ਹੈ | ਇਸ ਹਾਲਾਤ 'ਚ ਅਸਲੀ ਉਮੀਦ ਅਕਾਲੀ ਦਲ ਹੀ ਹੈ ਤੇ ਅਸੀਂ ਹਰ ਪਿੰਡ, ਹਰ ਘਰ ਤੱਕ ਆਪਣਾ ਸੰਦੇਸ਼ ਲੈ ਕੇ ਜਾਵਾਂਗੇ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਲਕੀਤ ਸਿੰਘ ਚੀਮਾ ਨੇ ਵੀ ਮੀਟਿੰਗ ਵਿਚ ਆਪਣਾ ਬਿਆਨ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਖੜ੍ਹਾ ਰਿਹਾ ਹੈ ਅਤੇ ਇਸੀ ਕਾਰਨ ਲੋਕ ਮੁੜ ਇਸ ਪਾਰਟੀ ਵੱਲ ਦੇਖ ਰਹੇ ਹਨ | ਚੀਮਾ ਨੇ ਦਾਅਵਾ ਕੀਤਾ ਕਿ ਪਟਿਆਲਾ ਦਿਹਾਤੀ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਅਕਾਲੀ ਦਲ ਦੇ ਹੱਕ 'ਚ ਰੌਸ਼ਨ ਹੋਣਗੇ ਿ | ਇਸ ਮੀਟਿੰਗ ਵਿਚ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਇੰਚਾਰਜ, ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰਾਂ, ਸਾਬਕਾ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਪਟਿਆਲਾ ਰੂਰਲ ਜ਼ਿਲ੍ਹਾ ਕਮੇਟੀ ਦੇ ਆਬਜ਼ਰਵਰ ਨਿਯੁਕਤ ਹੋਏ ਡਾ. ਮਿੰਕੂ ਜਵੰਧਾ, ਚੋਣ ਤਿਆਰੀਆਂ ਦਾ ਕੀਤਾ ਆਗਾਜ਼ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਾਇਆ ਥਾਣਾ ਸਦਰ ਨਾਭਾ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।