15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਟਿਆਲਾ ਰੂਰਲ ਜ਼ਿਲ੍ਹਾ ਕਮੇਟੀ ਦੇ ਆਬਜ਼ਰਵਰ ਨਿਯੁਕਤ ਹੋਏ ਡਾ. ਮਿੰਕੂ ਜਵੰਧਾ, ਚੋਣ ਤਿਆਰੀਆਂ ਦਾ ਕੀਤਾ ਆਗਾਜ਼

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੂੰ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪਟਿਆਲਾ ਰੂਰਲ ਜ਼ਿਲ੍ਹਾ ਕਮੇਟੀ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਪਾਰਟੀ ਦੁਆਰਾ ਇਹ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਮਿੰਕੂ ਜਵੰਧਾ ਨੇ ਪੂਰੇ ਜੋਸ਼ ਨਾਲ ਚੋਣੀ ਤਿਆਰੀਆਂ ਦਾ ਸੁਭ ਆਗਾਜ਼ ਕਰ ਦਿੱਤਾ ਹੈ | ਡਾ. ਮਿੰਕੂ ਜਵੰਧਾ ਨੇ ਪਟਿਆਲਾ ਰੂਰਲ ਇਲਾਕੇ 'ਚ ਪਾਰਟੀ ਵਰਕਰਾਂ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਚੋਣਾਂ 'ਚ ਹਿੱਸਾ ਲੈਣ ਦੇ ਇੱਛੁਕ ਉਮੀਦਵਾਰਾਂ ਤੋਂ ਫਾਰਮ ਭਰਵਾਏ ਅਤੇ ਉਨ੍ਹਾਂ ਨਾਲ ਚੋਣੀ ਰਣਨੀਤੀ 'ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਉਮੀਦਵਾਰਾਂ ਵਲੋਂ ਆਪਣੇ ਕੰਮ ਅਤੇ ਇਲਾਕਿਆਂ ਦੀਆਂ ਲੋਕ-ਲੋੜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ | ਮਿੰਕੂ ਜਵੰਧਾ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਬਹੁਤ ਵੱਡਾ ਮਾਣ ਮੰਨਦੇ ਹਨ ਅਤੇ ਇਸ ਫ਼ਰਜ਼ ਨੂੰ ਪੂਰੀ ਨਿਭਰਤਾ, ਨਿਸ਼ਠਾ ਅਤੇ ਇਮਾਨਦਾਰੀ ਨਾਲ ਪੂਰਾ ਕਰਨਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਪਾਰਦਰਸ਼ੀ ਪ੍ਰਣਾਲੀ, ਲੋਕਾਂ ਦੀ ਭਲਾਈ ਅਤੇ ਗਰਾਸਰੂਟ ਲੈਵਲ 'ਤੇ ਸਾਫ਼-ਸੁਥਰੀ ਸਿਆਸਤ ਦੀ ਪੱਖਦਾਰੀ ਕਰਦੀ ਆ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਹੈ, ਜਿਸ ਲਈ ਉਹ ਆਪ ਲੀਡਰਸ਼ਿਪ ਦੇ ਆਭਾਰੀ ਹਨ | ਉਨ੍ਹਾਂ ਦੱਸਿਆ ਕਿ ਪਟਿਆਲਾ ਰੂਰਲ 'ਚ ਵਰਕਰ ਬਹੁਤ ਉਤਸ਼ਾਹਿਤ ਹਨ ਅਤੇ ਉਹ ਚਾਹੁੰਦੇ ਹਨ ਕਿ ਇਲਾਕੇ 'ਚ ਜਨਹਿਤ ਦੇ ਕੰਮ ਹੋਣ | ਪਾਰਟੀ ਦਾ ਹਰ ਵਰਕਰ ਲੋਕਾਂ ਦੀਆਂ ਮੁਸ਼ਕਲਾਂ ਅਤੇ ਤਕਲੀਫ਼ਾਂ ਨੂੰ ਦੂਰ ਕਰਨ ਲਈ ਸਮਰਪਿਤ ਹੈ | ਮੀਟਿੰਗ ਦੌਰਾਨ ਉਨ੍ਹਾਂ ਨੇ ਉਮੀਦਵਾਰਾਂ ਨੂੰ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਹ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਅਤੇ ਬਿਨਾਂ ਕਿਸੇ ਨਕਾਰਾਤਮਿਕ ਪ੍ਰਚਾਰ ਦੇ ਵਿਕਾਸ-ਕੇਂਦਰਿਤ ਸੰਦੇਸ਼ ਨਾਲ ਘਰ-ਘਰ ਜਾ ਕੇ ਸੰਪਰਕ ਕਰਨ | ਉਨ੍ਹਾਂ ਨੇ ਕਿਹਾ ਕਿ ਚੋਣ ਜਿੱਤਣਾ ਹੀ ਸਾਡਾ ਉਦੇਸ਼ ਨਹੀਂ, ਸਗੋਂ ਲੋਕਾਂ 'ਚ ਭਰੋਸਾ ਜਿੱਤਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਮੀਦਵਾਰ ਚੋਣ ਲੜਨ ਤੋਂ ਪਹਿਲਾਂ ਆਪਣੇ ਇਲਾਕੇ ਦੀ ਪੂਰੀ ਜਾਣਕਾਰੀ, ਲੋਕਾਂ ਦੀਆਂ ਸਮੱਸਿਆਵਾਂ ਦੀ ਲਿਸਟ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਸਪਸ਼ਟ ਰੂਪ-ਰੇਖਾ ਤਿਆਰ ਕਰਕੇ ਪਾਰਟੀ ਨੂੰ ਪੇਸ਼ ਕਰਨ | ਇਸ ਪ੍ਰਕਿਰਿਆ ਨਾਲ ਚੋਣ ਪ੍ਰਚਾਰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਇਮਾਨਦਾਰ ਬਣੇਗਾ | ਮਿੰਕੂ ਜਵੰਧਾ ਨੇ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ 'ਚ ਪਾਰਟੀ ਰਿਕਾਰਡ ਤੋੜ ਪ੍ਰਦਰਸ਼ਨ ਕਰਨ ਲਈ ਤਿਆਰ ਹੈ ਅਤੇ ਪਟਿਆਲਾ ਰੂਰਲ ਵਿੱਚ ਸੰਗਠਨ ਮਜ਼ਬੂਤ ਬਣ ਚੁੱਕਾ ਹੈ | ਅੰਤ 'ਚ ਮਿੰਕੂ ਜਵੰਧਾ ਨੇ ਕਿਹਾ ਕਿ ਉਹ ਪਾਰਟੀ ਦੀ ਹਰ ਗਾਈਡਲਾਈਨ ਨੂੰ ਸਖ਼ਤੀ ਨਾਲ ਲਾਗੂ ਕਰਨਗੇ ਅਤੇ ਚੋਣ ਜ਼ਿੰਮੇਵਾਰੀਆਂ ਨੂੰ ਪੂਰੇ ਮਨ ਅਤੇ ਲਗਨ ਨਾਲ ਨਿਭਾਉਣਗੇ, ਤਾਂ ਜੋ ਪਾਰਟੀ ਦੀ ਝੋਲੀ 'ਚ ਵੱਡੀ ਜਿੱਤ ਪਾਈ ਜਾ ਸਕੇ |
ਪਿਛਲੀ ਖ਼ਬਰ ਦੋ ਬੱਸਾਂ ਦੀ ਹੋਈ ਟੱਕਰ 'ਚ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਦਾਅਵਾ-ਹਰਿਆਊ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।