15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦੋ ਬੱਸਾਂ ਦੀ ਹੋਈ ਟੱਕਰ 'ਚ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ

ਅਜੀਤ ਡੈਸਕ 23-11-2025
ਰਾਜਪੁਰਾ, 22 ਨਵੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਦੋ ਬੱਸਾਂ ਵਿਚ ਹੋਈ ਟੱਕਰ ਨੂੰ ਲੈ ਕੇ ਦੋਵਾਂ ਡਰਾਇਵਰਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੀ ਬੱਸ ਦਿੱਲੀ ਤੋਂ ਆ ਰਹੀ ਸੀ ਅਤੇ ਉਸ ਨੇ ਅੱਗੇ ਸਰਹਿੰਦ ਸਾਇਡ ਜਾਣਾ ਸੀ ਇਸੇ ਤਰ੍ਹਾਂ ਪੀ.ਆਰ.ਟੀ.ਸੀ. ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ | ਜਦੋਂ ਇਹ ਦੋਵੇ ਬੱਸਾਂ ਗਗਨ ਚੌਕ ਉਵਰ ਬਿ੍ਜ ਦੇ ਨੇੜੇ ਗਈਆਂ ਤਾਂ ਇਨ੍ਹਾਂ ਦੀ ਆਪਸੀ ਟੱਕਰ ਹੋ ਗਈ | ਇਸ ਟੱਕਰ ਵਿਚ ਸਰਕਾਰੀ ਬੱਸ ਦਾ ਡਰਾਇਵਰ ਛੱਜੂ ਸਿੰਘ ਗੰਭੀਰ ਜਖਮੀ ਹੋ ਗਿਆ ਹੈ | ਇਸੇ ਤਰ੍ਹਾਂ ਢਾਈ ਸਾਲ ਦੀ ਬੱਚੀ ਭਾਰਗੀ ਅਤੇ ਨੌ ਸਾਲ ਦਾ ਬੱਚਾ ਲਵਲੀ ਜਖਮੀ ਹੋਏ ਹਨ | ਇਸ ਦੇ ਨਾਲ ਹੀ ਇਕ ਦਰਜਨ ਦੇ ਕਰੀਬ ਹੋਰ ਜਖਮੀ ਹੋਏ ਹਨ ਜਿਨ੍ਹਾਂ ਵਿਚੋਂ ਤਿੰਨ ਮਰੀਜਾਂ ਨੂੰ ਪਟਿਆਲਾ ਅਤੇ ਇਕ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ ਜਦ ਕਿ ਬਾਕੀ ਦੇ ਜਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ | ਇਸ ਸੰਬੰਧੀ ਐਸ.ਐਮ.ਓ. ਡਾ. ਸੰਜੀਵ ਅਰੋੜਾ ਨੇ ਦੱ ਸਿਆ ਕਿ ਉਨ੍ਹਾਂ ਕੋਲ 12 ਦੇ ਕਰੀਬ ਐਕਸੀਡੈਂਟ 'ਚ ਹੋਏ ਜਖਮੀ ਆਏ ਸਨ | ਇਨ੍ਹਾਂ ਵਿਚੋਂ ਇਕ ਇਕ ਮਰੀਜ ਦਾ ਇਲਾਜ ਪਹਿਲਾਂ ਹੀ ਪੀ. ਜੀ.ਆਈ. ਵਿਖੇ ਚੱਲ ਰਿਹਾ ਸੀ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ | ਇਸ ਤੋਂ ਇਲਾਵਾ ਤਿੰਨ ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਹੈ | ਚੌਂਕੀ ਇਨਚਾਰਜ ਬੱਸ ਸਟੈਂਡ ਬਲਬੀਰ ਸਿੰਘ ਨੇ ਦੱਸਿਆ ਕਿ ਦੋਨਾਂ ਬੱਸਾਂ ਦੇ ਡਰਾਇਵਰਾਂ ਛੱਜੂ ਸਿੰਘ ਅਤੇ ਜਸਵੀਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਿਚ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਅਗਲੀ ਖ਼ਬਰ ਪਟਿਆਲਾ ਰੂਰਲ ਜ਼ਿਲ੍ਹਾ ਕਮੇਟੀ ਦੇ ਆਬਜ਼ਰਵਰ ਨਿਯੁਕਤ ਹੋਏ ਡਾ. ਮਿੰਕੂ ਜਵੰਧਾ, ਚੋਣ ਤਿਆਰੀਆਂ ਦਾ ਕੀਤਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।