15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੋਡਾਰ ਇੰਟਰਨੈਸ਼ਨਲ ਸਕੂਲ ਨੇ 11ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੋਡਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਵਲੋਂ ਸਕੂਲ ਕੈਂਪਸ 'ਚ 11ਵਾਂ ਸਾਲਾਨਾ ਖੇਡ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ 'ਚ ਉਤਸ਼ਾਹ ਅਤੇ ਜੋਸ਼ ਨਾਲ ਖੇਡਾਂ 'ਚ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਕਾਰਜਕ੍ਰਮ ਦੀ ਸ਼ੋਭਾ ਵਧਾਉਣ ਲਈ ਹੇਠ ਇਸ ਸਮਾਗਮ 'ਚ ਮਹਿਮਾਨ ਹੋਏ ਜ਼ੋਨਲ ਸੈਕਟਰੀ ਪਟਿਆਲਾ-1 ਅਮਰਿੰਦਰ ਸਿੰਘ, ਸੁੱਚਾ ਸਿੰਘ ਸਿੱਧੂ, ਬੈਡਮਿੰਟਨ ਕੋਚ ਤੇ ਡੀ.ਪੀ.ਈ. ਸਿੱਖਿਆ ਵਿਭਾਗ, ਤਰਲੋਚਨ ਸਿੰਘ ਮੈਨੇਜਮੈਂਟ ਅਧਿਕਾਰੀ, ਪੰਜਾਬ ਫੁੱਟਬਾਲ ਕਲੱਬ, ਜਸਵਿੰਦਰ ਸਿੰਘ, ਫਿਟਨੈੱਸ ਟ੍ਰੇਨਰ, ਫੁੱਟਬਾਲ ਕਲੱਬ ਲੁਧਿਆਣਾ ਸ਼ਾਮਲ ਹੋਏ | ਇਸ ਮੌਕੇ ਮਹਿਮਾਨਾਂ ਨੇ ਬੱਚਿਆਂ ਦੀ ਖੇਡ ਭਾਵਨਾ, ਅਨੁਸ਼ਾਸਨ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਮਾਗਮ 'ਚ ਮਾਤਾ-ਪਿਤਾ ਨੇ ਵੀ ਸਮਾਗਮ ਦਾ ਪੂਰੀ ਤਰ੍ਹਾਂ ਆਨੰਦ ਲਿਆ ਤੇ ਬੱਚਿਆਂ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਹੌਸਲਾ ਅਫਜ਼ਾਈ ਕੀਤੀ | ਦੱਸਣਯੋਗ ਹੈ ਕਿ ਪੋਡਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦਾ ਰਹਿੰਦਾ ਹੈ |
ਪਿਛਲੀ ਖ਼ਬਰ ਹੈਲਿਕਸ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਨੇ ਸਰਕਾਰ ਵਲੋਂ ਕਰਵਾਈਆਂ ਖੇਡਾਂ 'ਚ ਮਾਰੀ ਬਾਜ਼ੀ ਅਗਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਮਾਣਾ ਦੇ ਪਿੰਡਾਂ 'ਚ ਖੇਡ ਮੈਦਾਨ ਬਣਾਏ ਜਾ ਰਹੇ ਹਨ-ਜੌੜਾਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।