15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰਦਾਸਪੁਰ 'ਚ ਪਾਕਿਸਤਾਨ ਦੇ ਝੰਡੇ ਸਮੇਤ ਪਹੁੰਚੇ ਗੁਬਾਰੇ

ਕਲਾਨੌਰ (ਗੁਰਦਾਸਪੁਰ), 15 ਅਗਸਤ (ਪੁਰੇਵਾਲ) - ਅੱਜ ਦੇਸ਼ ਭਰ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਹਰ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਜਦ ਕਿ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ...

ਅਜੀਤ ਡੈਸਕ 15-08-2026

ਕਲਾਨੌਰ (ਗੁਰਦਾਸਪੁਰ), 15 ਅਗਸਤ (ਪੁਰੇਵਾਲ) - ਅੱਜ ਦੇਸ਼ ਭਰ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਹਰ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਜਦ ਕਿ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਕਲਾਨੌਰ ਦੇ ਇਕ ਪਿੰਡ ਵਿਚ ਪਾਕਿਸਤਾਨੀ ਝੰਡੇ ਸਮੇਤ ਗੁਬਾਰੇ ਵੀ ਪਹੁੰਚ ਗਏ। ਇਸ ਦੀ ਸੂਚਨਾ ਪਿੰਡ ਵਾਸੀਆਂ ਵਲੋਂ ਪੁਲਿਸ ਨੂੰ ਦਿੱਤੀ ਗਈ। ਨੇੜਲੇ ਪਿੰਡ ਰਸੂਲਪੁਰ ਦੇ ਮੁਹਤਬਰ ਧਰਮਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਲੱਗੇ ਸਫੇਦੀਆਂ ਵਿਚ ਪਾਕਿਸਤਾਨੀ ਝੰਡਾ ਲਟਕ ਰਿਹਾ ਹੈ, ਜਿਸ ਦੇ ਤੁਰੰਤ ਉਨ੍ਹਾਂ ਨੇ ਸੂਚਨਾ ਕਲਾਨੌਰ ਪੁਲਿਸ ਨੂੰ ਦਿੱਤੀ।
ਉਧਰ ਐਸ.ਐਚ.ਓ. ਜਤਿੰਦਰ ਪਾਲ ਸਿੰਘ ਨੇ ਦੱਸਿਆ ਬਲਾਕ ਦੇ ਪਿੰਡ ਰਸੂਲਪੁਰ ਦੇ ਖੇਤਾਂ ਵਿਚ ਦਰਖਤਾਂ ਵਿਚ ਪਾਕਿਸਤਾਨ ਝੰਡੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ 'ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਝੰਡੇ ਨੂੰ ਦਰਖਤਾਂ ਵਿਚੋਂ ਉਤਾਰਿਆ ਗਿਆ।  ਐਸ.ਐਚ.ਓ. ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ 14 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਉਧਰੋਂ ਹਵਾ ਰਾਹੀਂ ਝੰਡਾ ਅਤੇ ਗੁਬਾਰੇ ਇਥੇ ਪਹੁੰਚੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਰਿਪੋਰਟ ਦਰਜ ਕਰ ਲਈ ਹੈ।

ਪਿਛਲੀ ਖ਼ਬਰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ 'ਚ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਨਸ਼ਿਆਂ ਦੇ ਗੜ੍ਹ ’ਤੇ ਚੱਲਿਆ ਪੀਲਾ ਪੰਜਾ, ਨਸ਼ਾ ਤਸਕਰਾਂ ਦੇ ਦੋ ਨਾਜਾਇਜ਼ ਮਕਾਨ ਢਾਹੇ