ਗੁਰਦਾਸਪੁਰ, 4 ਅਕਤੂਬਰ - ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਨਾ ਸ਼ਾਲਾ ਦੇ ਤਹਿਤ ਆਉਂਦੇ ਇਤਿਹਾਸਿਕ ਅਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇਕ ਮੰਦਰ ਵਿਚੋਂ ਦਿਨ ਦਿਹਾੜੇ ਕਰੀਬ ਪੰਦਰਾਂ ਕਿਲੋ ਵਜਨੀ ਪਿੱਤਲ ਦਾ ਟੱਲ (ਘੰਟਾ) ਚੋਰ ਚੋਰੀ ਕਰਕੇ ਲੈ ਗਏ । ਨਜ਼ਦੀਕ ਦੇ ਇਕ ਸੀ.ਸੀ.ਟੀ.ਵੀ. ਵਿਚ ਚੋਰਾਂ ਦੀ ਤਸਵੀਰ ਕੈਦ ਹੋਈ ਹੈ, ਜਿਸ ਵਿਚ ਉਹ ਮੋਟਰਸਾਈਕਲ 'ਤੇ ਆਉਂਦੇ ਅਤੇ ਬੋਰੀ ਵਿਚ ਪਾ ਕੇ ਕੋਈ ਭਾਰੀ ਚੀਜ਼ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਚੋਰੀ ਦੀ ਇਹ ਘਟਨਾ ਖਜੂਰੀਆ ਬਿਰਾਦਰੀ ਦੇ ਜਠੇਰਿਆਂ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਰ ਵਿਖੇ ਵਾਪਰੀ ਹੈ।
ਜਾਣਕਾਰੀ ਦਿੰਦਿਆ ਪਿੰਡ ਦੇ ਮੈਂਬਰ ਪੰਚਾਇਤ ਜੋਤੀ ਖਜੂਰੀਆ ਅਤੇ ਖਜੂਰੀਆ ਬਿਰਾਦਰੀ ਦੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਚੋਰੀ ਕੀਤੇ ਗਏ ਟੱਲ ਦੀ ਕੀਮਤ 25 ਤੋਂ 30 ਹਜਾਰ ਦੇ ਕਰੀਬ ਸੀ । ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਵਿਚ ਚੋਰਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ ਅਤੇ ਪੁਲਿਸ ਨੂੰ ਇਹ ਸੀ.ਸੀ.ਟੀ.ਵੀ. ਵੀ ਮੁਹਈਆ ਕਰਵਾਈ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਰਾ ਵਿਚ ਵੀ ਇਕ ਚੋਰ ਵਲੋਂ ਚੋਰੀਆਂ ਕੀਤੀਆਂ ਗਈਆਂ ਸਨ ਅਤੇ ਉਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਇਲਾਕਾ ਨਿਵਾਸੀਆਂ ਨੇ ਸੰਬੰਧਿਤ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਨੂੰ ਦੇ ਦਿੱਤੀ ਸੀ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਹੁਣ ਲਗਾਤਾਰ ਚੋਰ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜੋ ਬੇਹਦ ਮੰਦਭਾਗਾ ਹੈ ਪਰ ਮਾਮਲੇ ਵਿਚ ਪੁਲਿਸ ਦੀ ਚੁੱਪੀ ਹੈਰਾਨੀਜਨਕ ਹੈ ।
ਤਾਜ਼ਾ ਖ਼ਬਰਾਂ
Free
ਮੰਦਰ ਵਿਚ ਲੱਗਾ ਪਿੱਤਲ ਦਾ ਟੱਲ ਦਿਨ ਦਿਹਾੜੇ ਲੈ ਉੱਡੇ ਚੋਰ
ਗੁਰਦਾਸਪੁਰ, 4 ਅਕਤੂਬਰ - ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਨਾ ਸ਼ਾਲਾ ਦੇ ਤਹਿਤ ਆਉਂਦੇ ਇਤਿਹਾਸਿਕ ਅਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇਕ ਮੰਦਰ ਵਿਚੋਂ ਦਿਨ...
ਅਜੀਤ ਡੈਸਕ
04-10-2026