15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਲਕਾ ਵਿਧਾਇਕ ਰਾਏ ਨੇ ਇਕ ਕਰੋੜ ਨੌਂ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 23-11-2025
ਜਖਵਾਲੀ, 22 ਨਵੰਬਰ (ਨਿਰਭੈ ਸਿੰਘ)-ਮਾਰਕੀਟ ਕਮੇਟੀ ਚਨਾਰਥਲ ਕਲਾਂ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਵਲੋਂ ਮੰਡੀ 'ਚ ਦੋ ਨਵੇਂ ਸ਼ੈੱਡਾਂ ਦੇ ਲਈ ਨੀਂਹ ਪੱਥਰ ਰੱਖਿਆ | ਇਨ੍ਹਾਂ ਸ਼ੈੱਡਾਂ ਦੇ ਬਣਨ ਨਾਲ ਜਿੱਥੇ ਕਿਸਾਨਾਂ ਨੂੰ ਆਸਾਨੀ ਹੋਵੇਗੀ, ਉਥੇ ਹੀ ਫ਼ਸਲਾਂ ਦੇ ਰੱਖ ਰਖਾਅ 'ਚ ਵੀ ਲਾਭ ਹੋਵੇਗਾ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਹਲਕੇ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਇਸੇ ਲੜੀ ਤਹਿਤ ਚਨਾਰਥਲ ਕਲਾਂ ਵਿਖੇ ਦੋ ਨਵੇਂ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਜਲਦ ਹੀ ਬਣ ਕੇ ਤਿਆਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਕ ਸ਼ੈੱਡ 200-75 ਫੁੱਟ ਤੇ ਦੂਸਰਾ ਸੈਂਡ 35-35 ਸਾਈਜ਼ ਦਾ ਹੋਵੇਗਾ | ਇਸ ਦੇ ਉੱਤੇ ਕਰੀਬ ਇਕ ਕਰੋੜ 9 ਲੱਖ ਰੁਪਿਆ ਖਰਚਾ ਆਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ | ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਵਲੋਂ ਵਿਧਾਇਕ ਰਾਏ ਦਾ ਧੰਨਵਾਦ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਹਰਿੰਦਰ ਸਿੰਘ, ਸਰਪੰਚ ਰਾਜਦੀਪ ਸਿੰਘ ਰਾਜੂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਦੀਪ ਸਿੰਘ ਟਿਵਾਣਾ, ਪ੍ਰਭ ਟਿਵਾਣਾ, ਵਰਿੰਦਰਪਾਲ ਸਿੰਘ, ਗੁਰਮੇਲ ਸਿੰਘ ਪੰਡਰਾਲੀ, ਸਤੀਸ਼ ਕੁਮਾਰ ਲਟੌਰ, ਭੁਪਿੰਦਰ ਸਿੰਘ ਭਿੰਦਾ, ਅੰਮਿਤਪਾਲ ਸਿੰਘ ਟਿਵਾਣਾ, ਸਰਬਦੀਪ ਕੁਮਾਰ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਵਰੁਣ ਜਖਮੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਲਈ ਵਰਕਰਾਂ 'ਚ ਪੂਰਾ ਉਤਸ਼ਾਹ ਤੇ ਜੋਸ਼-ਗੁਰੂ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸੇਵਾਵਾਂ ਨਿਭਾਉਣ ਲਈ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਦਾ ਪਿੰਡ ਕਾਲਰਾ ਵਿਖੇ ਵਿਸ਼ੇਸ਼ ਸਨਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।