17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੀਟਰ ਰੀਡਰਾਂ ਨੇ ਵਿਧਾਇਕ ਦੇਵ ਮਾਨ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 23-11-2025
ਨਾਭਾ, 22 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਸਮੂਹ ਮੀਟਰ ਰੀਡਰਾਂ ਨੂੰ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਮੀਟਰ ਰੀਡਰਾਂ ਨੇ ਕੰਮ ਬੰਦ ਕਰ ਦਿੱਤਾ ਹੈ | ਗੱਲਬਾਤ ਕਰਦਿਆਂ ਮੀਟਰ ਰੀਡਰਾਂ ਨੇ ਦੱਸਿਆ ਕਿ ਪਿਛਲੀ ਕੋਸਾਇਨ ਕੰਪਨੀ ਵਲੋਂ 15000 ਰੁਪਏ ਦੀ ਸਕਿਉਰਿਟੀ ਵਜੋਂ ਹਰ ਮੀਟਰ ਰੀਡਰ ਤੋਂ ਠੇਕੇਦਾਰ ਨੇ ਵਸੂਲ ਪਾਏ ਸਨ | ਠੇਕੇਦਾਰ ਵਲੋ ਪਿਛਲੇ ਕਰੀਬ ਚਾਰ ਮਹੀਨੇ ਤੋਂ ਸਾਨੂੰ ਨਾ ਤਾਂ ਤਨਖਾਹ ਦਿੱਤੀ ਅਤੇ ਨਾ ਹੀ ਬੋਨਸ ਦਿੱਤਾ ਗਿਆ ਅਤੇ ਜੋ ਹੁਣ ਨਵੀਂ ਕੰਪਨੀ ਟੀ. ਡੀ. ਐਸ. ਆਈ. ਹੈ ਉਸ ਨੇ ਵੀ 2 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ | ਮੀਟਰ ਰੀਡਰਾਂ ਨੇ ਦੱਸਿਆ ਕਿ ਟੀ. ਡੀ. ਐਸ. ਮੌਜੂਦਾ ਕੰਪਨੀ ਸਾਡੇ ਤੋ ਹਰ ਮੀਟਰ ਤੇ ਓ. ਟੀ. ਪੀ. ਦੀ ਮੰਗ ਕਰਦੀ ਹੈ ਅਤੇ ਓ. ਟੀ. ਪੀ. ਬਾਰੇ ਕੁਝ ਦੱਸਦੀ ਨਹੀਂ ਜੇ ਅਸੀਂ ਨਹੀਂ ਦਿੰਦੇ ਤਾਂ ਸਾਨੂੰ ਨੌਕਰੀ ਤੋ ਕੱਢਣ ਦੀ ਧਮਕੀ ਦਿੰਦੇ ਹਨ | ਮੀਟਰ ਰੀਡਰਾਂ ਦਾ ਇਕ ਵਫਦ ਪੀ. ਐਸ. ਪੀ. ਸੀ. ਐਲ. ਐਕਸੀਅਨ ਇੰਜੀ. ਪ੍ਰੀਕਸਤ ਭਨੋਟ ਨੂੰ ਮਿਲਿਆ ਤੇ ਦੱਸਿਆ ਕਿ ਕੰਪਨੀ ਦੀ ਸਿਕਿਊਰਟੀ 10 ਲੱਖ ਮਹਿਕਮੇ ਕੋਲ ਪਾਈ ਹੈ ਜਿਸ 'ਚੋਂ ਸਾਨੂੰ ਸਾਡੀ ਤਨਖਾਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਐਕਸੀਅਨ ਵਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਜਲਦੀ ਹੱਲ ਕਰਵਾਉਣਗੇ | ਮੀਟਰ ਰੀਡਰਾਂ ਵਲੋਂ ਇਕ ਮੰਗ-ਪੱਤਰ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੂੰ ਵੀ ਦਿੱਤਾ ਗਿਆ | ਮੰਗ ਪੱਤਰ ਲੈਣ ਉਪਰੰਤ ਵਿਧਾਇਕ ਦੇਵ ਮਾਨ ਨੇ ਵੀ ਵਿਸਵਾਸ ਦਿਵਾਇਆ ਕੀ ਤੁਹਾਨੂੰ ਜਲਦੀ ਠੇਕੇਦਾਰਾਂ ਵਲੋਂ ਤਨਖਾਹ ਦਵਾਈ ਜਾਵੇਗੀ | ਇਸ ਮੌਕੇ ਮੀਟਰ ਰੀਡਰ ਰਣਜੀਤ ਸਿੰਘ ਜੱਜ, ਜਗਦੇਵ ਸਿੰਘ, ਰਮੇਸ਼ ਕੁਮਾਰ, ਸੰਦੀਪ ਕੁਮਾਰ, ਅਤੁਲ ਕੁਮਾਰ, ਹਰਦੀਪ ਸਿੰਘ, ਮਨਦੀਪ ਸਿੰਘ, ਲਖਵਿੰਦਰ ਸਿੰਘ ਆਦੀ ਹੋਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਸਵ. ਬੀ.ਸੀ. ਵਰਮਾ ਅਤੇ ਸਵ. ਕੌਸਲਿਆ ਜੇਠੀ ਦੀ ਯਾਦ 'ਚ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ ਅਗਲੀ ਖ਼ਬਰ ਦੋ ਦਿਨਾਂ 47ਵਾਂ ਏ. ਆਈ. ਈ. ਐੱਸ. ਸੀ. ਬੀ. ਫੁੱਟਬਾਲ ਟੂਰਨਾਮੈਂਟ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।