17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਵ. ਬੀ.ਸੀ. ਵਰਮਾ ਅਤੇ ਸਵ. ਕੌਸਲਿਆ ਜੇਠੀ ਦੀ ਯਾਦ 'ਚ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਆਪਣੇ ਪੁਸ਼ਤੈਨੀ ਪਿੰਡ ਚਲੈਲਾ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਬੱਚਿਆਂ ਨੂੰ ਹਰ ਸਾਲ ਜਰਸੀਆਂ, ਨੋਟ-ਬੁੱਕਸ, ਕਿਤਾਬਾਂ ਅਤੇ ਹੋਰ ਸਮੱਗਰੀ ਵੰਡੀ ਜਾਂਦੀ ਹੈ | ਸੀਨੀਅਰ ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਨੇ ਪਿੰਡ ਚਲੈਲਾ ਦੇ ਸਰਕਾਰੀ ਸਕੂਲ 'ਚ ਪੜ੍ਹ ਰਹੇ ਸਾਰੇ 272 ਬੱਚਿਆਂ ਨੂੰ ਜਰਸੀਆਂ ਭੇਜੀਆਂ | ਇਹ ਜਰਸੀਆਂ ਸਕੂਲ ਪਿ੍ੰਸੀਪਲ ਕਰਮਜੀਤ ਸਿੰਘ, ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਗੁਰਮੁਖ ਸਿੰਘ ਦੁਆਰਾ ਬੱਚਿਆਂ ਨੂੰ ਵੰਡੀਆਂ ਗਈਆਂ | ਇਸ ਮੌਕੇ ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਨੇ ਵੀਡੀਓ ਕਾਲ ਰਾਹੀਂ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀ ਤੰਦਰੁਸਤੀ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਕੇ ਸਫਲ ਵਿਅਕਤੀ ਬਣਨ ਲਈ ਉਤਸ਼ਾਹਿਤ ਕੀਤਾ | ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਨੇ ਬੱਚਿਆਂ ਨੂੰ ਆਪਣੇ ਦਾਦਾ ਦੇ ਜੀਵਨ ਬਾਰੇ ਦੱਸਿਆ, ਕਿਹਾ ਕਿ ਉਨ੍ਹਾਂ ਦੇ ਦਾਦਾ ਇਕ ਪਟਵਾਰੀ ਸਨ ਜੋ ਬਾਅਦ 'ਚ ਕਾਨੂੰਗੋ ਬਣ ਗਏ | ਉਸ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਇਆ ਅਤੇ ਉਨ੍ਹਾਂ ਨੂੰ ਸਫਲ ਵਿਅਕਤੀ ਬਣਾਇਆ | ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ | ਫਿਰ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ 16 ਕਿੱਲੋਮੀਟਰ ਸਾਈਕਲ ਚਲਾ ਕੇ ਪਟਿਆਲਾ ਪਹੁੰਚੇ | ਉਸ ਨੇ ਆਪਣਾ ਕੈਰੀਅਰ ਸਰਕਾਰੀ ਮਹਿੰਦਰਾ ਕਾਲਜ 'ਚ ਕੈਮਿਸਟਰੀ ਵਿਭਾਗ ਦੇ ਮੁਖੀ ਵਜੋਂ ਸ਼ੁਰੂ ਕੀਤਾ, ਜਿਸ ਨੇ ਸਿੱਖਿਆ ਦੇ ਪ੍ਰਸਾਰ ਅਤੇ ਪ੍ਰਚਾਰ 'ਚ ਮਹੱਤਵਪੂਰਨ ਯੋਗਦਾਨ ਪਾਇਆ | ਬਾਅਦ 'ਚ ਉਹ ਮਹਿੰਦਰਾ ਕਾਲਜ ਦੇ ਪਿ੍ੰਸੀਪਲ ਬਣੇ | ਇਸੇ ਤਰ੍ਹਾਂ, ਉਸ ਦੀ ਮਾਂ ਇਕ ਅੰਗਰੇਜ਼ੀ ਅਧਿਆਪਕਾ ਸੀ ਜਿਸ ਨੇ ਬਾਅਦ 'ਚ ਡੀ.ਈ.ਓ. (ਪ੍ਰਾਇਮਰੀ ਸਿੱਖਿਆ ਅਧਿਕਾਰੀ) ਵਜੋਂ ਸੇਵਾ ਨਿਭਾਈ | ਆਪਣੇ ਮਾਪਿਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਸ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣੀ ਸਿੱਖਿਆ ਨੂੰ ਅੱਗੇ ਵਧਾਇਆ | ਉਸ ਨੇ ਆਪਣੇ ਮਾਪਿਆਂ ਦੇ ਆਸ਼ੀਰਵਾਦ ਅਤੇ ਪ੍ਰਾਪਤ ਸਿੱਖਿਆ ਦੀ ਬਦੌਲਤ ਇਹ ਮੀਲ ਪੱਥਰ ਵੀ ਪ੍ਰਾਪਤ ਕੀਤਾ | ਜ਼ਿਕਰਯੋਗ ਯੋਗ ਹੈ ਕਿ ਸੀਨੀਅਰ ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਦੇ ਸਵਰਗੀ ਪਿਤਾ, ਪ੍ਰੋ. ਬੀ.ਸੀ. ਵਰਮਾ, ਹਰ ਸਾਲ ਪਿੰਡ ਚਲੈਲਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਜਰਸੀਆਂ, ਨੋਟਬੁੱਕਾਂ ਅਤੇ ਹੋਰ ਸਮਗਰੀ ਵੰਡਦੇ ਸਨ | ਇਸ ਤਰ੍ਹਾਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਜਰਸੀਆਂ ਅਤੇ ਹੋਰ ਸਮੱਗਰੀ ਵੰਡ ਕੇ, ਪ੍ਰੋ. ਬੀ.ਸੀ. ਵਰਮਾ ਨੇ ਬੱਚਿਆਂ ਦੀ ਭਲਾਈ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ |
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਮੀਟਰ ਰੀਡਰਾਂ ਨੇ ਵਿਧਾਇਕ ਦੇਵ ਮਾਨ ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।