18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਏਸ਼ੀਅਨ ਇੰਸਟੀਚਿਊਟ ਤੇ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਕੈਨੇਡਾ ਦੇ ਵਿਚਕਾਰ ਐੱਮ. ਓ. ਯੂ. ਸਾਇਨ <br/>

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਐਜੁਕੈਸ਼ਨਲ ਇੰਸਟੀਚਿਊਟ ਸਰਹਿੰਦ ਰੋਡ ਪਟਿਆਲਾ ਵਲੋਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼, ਸਰੀ, ਬੀ. ਸੀ. ਕੈਨੇਡਾ ਨਾਲ ਕੋਰਸਾਂ ਦੇ ਅਦਾਨ-ਪ੍ਰਦਾਨ ਲਈ ਐੱਮ.ਓ.ਯੂ. ਸਾਈਨ ਕੀਤਾ ਗਿਆ, ਜਿਸ 'ਚ ਬਾਲ ਅਵਸਥਾ ਦੀ ਦੇਖਭਾਲ, ਸਾਇਕੋਲੋਜੀ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਕੋਰਸ ਜੋ ਛੇ ਮਹੀਨੇ ਏਸ਼ੀਅਨ ਕਾਲਜ 'ਚ ਪੜ੍ਹਾਏ ਜਾਣਗੇ, ਜਿਸ ਨੂੰ ਏਸ਼ੀਅਨ ਕਾਲਜ ਦੀ ਫੈਕਲਟੀ ਦੇ ਨਾਲ-ਨਾਲ ਕੈਨੇਡਾ ਦੇ ਪ੍ਰੋਫੈਸਰ ਇਨ੍ਹਾਂ ਕੋਰਸਾਂ ਨੂੰ ਆਨਲਾਈਨ ਪੜ੍ਹਾਉਣਗੇ ਤੇ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਜਾਵੇਗੀ | ਇਸ ਨਾਲ ਵਿਦਿਆਰਥੀ ਆਈਲੈਟਸ 'ਚ 6 ਬੈਂਡ ਲੈ ਕੇ ਕੈਨੇਡਾ ਦੀ ਪੱਕੀ ਨਾਗਰਿਕਤਾ ਲੈ ਸਕਣਗੇ | ਇਸ ਤੋਂ ਇਲਾਵਾ ਜੇ ਕੋਈ ਬੀ.ਸੀ.ਏ. ਦਾ ਵਿਦਿਆਰਥੀ ਆਰਟੀਫ਼ੀਸ਼ਲ ਇੰਟੈਲੀਜੈਂਸ ਦਾ ਡਿਪਲੋਮਾ ਜਾਂ ਕੋਰਸ ਗੁਰੂ ਨਾਨਕ ਇੰਸਟੀਚਿਊਟ ਕੈਨੇਡਾ ਤੋਂ ਕਰਨਾ ਚਾਹੁੰਦਾ ਹੈ, ਉਹ ਵੀ ਉਸ ਨੂੰ ਏਸ਼ੀਅਨ ਕਾਲਜ 'ਚ ਉਪਲਬਧ ਕਰਵਾਇਆ ਜਾਵੇਗਾ | ਜੇਕਰ ਵਿਦਿਆਰਥੀ ਸਾਇਕੋਲੋਜੀ ਦੇ ਖੇਤਰ 'ਚ ਭਵਿੱਖ ਬਣਾਉਣਾ ਚਾਹੁੰਦੇ ਹਨ ਤਾਂ ਉਹ ਏਸ਼ੀਅਨ ਕਾਲਜ 'ਚ ਬੀ. ਏ. ਦੇ 'ਚ ਸਾਇਕੋਲੋਜੀ ਪੜ੍ਹ ਕੇ ਗੁਰੂ ਨਾਨਕ ਇੰਸਟੀਚਿਊਟ ਕੈਨੇਡਾ ਤੋਂ ਸਾਇਕੋਲੋਜੀ ਦਾ ਬਰਿੱਜ ਕੋਰਸ ਕਰ ਸਕਣਗੇ ਅਤੇ ਕੈਨੇਡਾ 'ਚ ਕਲੀਨੀਕਲ ਸਾਇਕੋਲੋਜਿਸਟ, ਕੌਂਸਲਰ, ਹੈਲਥ ਸਾਇਕੋਲੋਜਿਸਟ ਆਦਿ ਵਰਗੇ ਵਧੀਆ ਰੋਜ਼ਗਾਰ ਪਾ ਸਕਦੇ ਹਨ | ਏਸ਼ੀਅਨ ਐਜੁਕੈਸ਼ਨਲ ਇੰਸਟੀਚਿਊਟ ਦੇ ਚੇਅਰਮੈਨ ਤਰਸੇਮ ਸੈਣੀ, ਡਾ. ਬੱਤਰਾ ਅਤੇ ਡਾ. ਬੇਦੀ ਅਤੇ ਏਸ਼ੀਅਨ ਕਾਲਜ ਦੇ ਫੈਕਲਟੀ ਮੈਂਬਰ ਮੌਜੂਦ ਸਨ | ਗਿਆਨ ਸਿੰਘ ਸੰਧੂ ਨੇ ਕਿਹਾ ਕਿ ਏਸ਼ੀਅਨ ਕਾਲਜ ਦੇ ਕਈ ਵਿਦਿਆਰਥੀ ਪਹਿਲਾ ਹੀ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼, ਸਰੀ, ਬੀ. ਸੀ. ਕੈਨੇਡਾ ਤੋਂ ਆਨਲਾਇਨ ਕੋਰਸ ਕਰ ਰਹੇ ਹਨ ਅਤੇ ਇਹ ਉੱਤਰੀ ਭਾਰਤ ਦਾ ਪਹਿਲਾ ਸੈੱਲਫ਼ ਫਾਈਨਾਂਸ ਕਾਲਜ ਹੈ ਜੋ ਕੀ ਆਟੋਨੋਮਸ ਹੋਇਆ ਹੈ | ਅੰਤ ਵਿਚ ਤਰਸੇਮ ਸੈਣੀ ਨੇ ਕਾਲਜ ਵਿਚ ਕਈ ਹੋਰ ਨਵੇਂ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਤੇ ਗਿਆਨ ਸਿੰਘ ਸੰਧੂ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪੁੰਨੂ ਮਜਾਰਾ ਵਿਖੇ ਸ਼ਹੀਦੀ ਸਮਾਗਮ 25 ਨੂੰ <br/> ਅਗਲੀ ਖ਼ਬਰ ਧਰਮਸੋਤ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਮਹੰਤ ਹਰਵਿੰਦਰ ਖਨੌੜਾ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।