18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਖੇ ਆਜ਼ਾਦੀ ਦਿਵਸ ਮਨਾਇਆ

ਪਟਿਆਲਾ, 17 ਅਗਸਤ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ਼ ਕਾਲਜਿਜ਼, ਪਟਿਆਲਾ ਵਿਖੇ ਈਕੋ ਕਲੱਬ, ਰੈੱਡ ਰਿਬਨ, ਐੱਨ. ਸੀ.

ਅਜੀਤ ਡੈਸਕ 18-08-2026
ਪਟਿਆਲਾ, 17 ਅਗਸਤ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ਼ ਕਾਲਜਿਜ਼, ਪਟਿਆਲਾ ਵਿਖੇ ਈਕੋ ਕਲੱਬ, ਰੈੱਡ ਰਿਬਨ, ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਵਲੋਂ ਆਜ਼ਾਦੀ ਦਿਵਸ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਸਮਾਗਮ ਵਿਚ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ, ਪ੍ਰਧਾਨ ਸ਼ਿੰਗਾਰ ਸਿੰਘ ਤੇ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਉਪਰੰਤ ਸਟਾਫ਼ ਤੇ ਵਿਦਿਆਰਥੀਆਂ ਵਲੋਂ ਕੌਮੀ ਗਾਣ ਗਾਇਆ। ਡਾ. ਅਮਰਜੀਤ ਸਿੰਘ, ਕੋਆਰਡੀਨੇਟਰ ਐੱਨ. ਸੀ. ਸੀ. ਦੀ ਅਗਵਾਈ ਹੇਠ ਐੱਨ. ਸੀ. ਸੀ. ਕੈਡਿਟਾਂ ਨੇ ਸ਼ਾਨਦਾਰ ਪਰੇਡ ਪੇਸ਼ ਕਰਦਿਆਂ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਇਆ। ਇਸ ਮੌਕੇ ਚੇਅਰਮੈਨ ਤਰਸੇਮ ਸੈਣੀ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਸ਼ਿੰਗਾਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਤੇ ਸਮਾਜਿਕ ਸੁਧਾਰਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਰੈੱਡ ਰਿਬਨ ਤੇ ਈਕੋ ਕਲੱਬ ਦੇ ਕੋਆਰਡੀਨੇਟਰ ਮਿਸ ਨਵਨੀਤ ਕੌਰ ਅਤੇ ਡਾ. ਸੋਨੂੰ ਪਨੂੰ ਦੇ ਸਹਿਯੋਗ ਨਾਲ ‘ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ’ ਵਿਸ਼ੇ ’ਤੇ ਦੁਪੱਟਾ ਪੇਂਟਿੰਗ ਮੁਕਾਬਲਾ ਕਰਵਾਇਆ। ਵਿਦਿਆਰਥਣਾਂ ਵਲੋਂ ਚੁੰਨੀਆਂ ਨਾਲ ਤਿਰੰਗਾ ਤਿਆਰ ਕਰਕੇ ਆਜ਼ਾਦੀ ਦਿਵਸ ਪ੍ਰਤੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੇ ਅੰਤ ਵਿਚ ਸਟਾਫ਼ ਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਫੈਕਟ ਫਾਈਂਡਿੰਗ ਕਮੇਟੀ ਦੀ ਰਿਪੋਰਟ ਸਚਾਈ ਦੀ ਜਿੱਤ-ਜੈ ਇੰਦਰ ਕੌਰ ਅਗਲੀ ਖ਼ਬਰ ਆਉਣ ਵਾਲੀਆਂ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਕ੍ਰਿਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।