18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਅਰਸ਼ਦੀਪ ਕੌਰ ਦਾ ਭੁੱਨਰਹੇੜੀ 'ਚ ਸਵਾਗਤ

ਅਜੀਤ ਡੈਸਕ 04-12-2025
ਭੁੱਨਰਹੇੜੀ, 3 ਦਸੰਬਰ (ਧਨਵੰਤ ਸਿੰਘ)-ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਭੁੱਨਰਹੇੜੀ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ 'ਚ ਉਦੋਂ ਖੁਸ਼ੀ ਦੀ ਲਹਿਰ ਫੈਲ ਗਈ, ਜਦੋਂ ਅਰਸ਼ਦੀਪ ਕੌਰ ਨੇ ਥਾਈਲੈਂਡ ਏਸ਼ੀਆ ਹੈਂਡਬਾਲ ਮੁਕਾਬਲੇ ਵਿਚੋਂ ਚਾਂਦੀ ਦਾ ਤਗਮਾ ਜਿੱਤ ਲਿਆ | ਜੂਨੀਅਰ ਹੈਂਡਬਾਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਿਚ ਸਫ਼ਲ ਰਹੀ ਖਿਡਾਰਨ ਅਰਸ਼ਦੀਪ ਕੌਰ ਦੇ ਭੁੱਨਰਹੇੜੀ ਪਹੰੁਚਣ ਮੌਕੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਵਲੋਂ ਸਵਾਗਤ ਕੀਤਾ ਗਿਆ |
ਇਸ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਉਪਰੰਤ ਸਨਮਾਨਿਤ ਕੀਤਾ ਅਤੇ ਮੁਬਾਰਕਾਂ ਦਿੰਦਿਆਂ ਖੁਸ਼ੀ ਸਾਂਝੀ ਕੀਤੀ | ਇਸ ਮੌਕੇ ਸ਼ੇਰੇ-ਏ-ਪੰਜਾਬ ਅਵਾਰਡੀ, ਡੀ. ਐੱਸ. ਪੀ. ਕੁਲਵਿੰਦਰ ਸਿੰਘ ਲਾਡੀ, ਕਲੱਬ ਦੇ ਬਾਨੀ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਸਾਡੇ ਕਲੱਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਰਸ਼ਦੀਪ ਕੌਰ ਠਾਕੁਰਗੜ੍ਹ ਹੈਂਡਬਾਲ ਦੀ ਹੋਣਹਾਰ ਖਿਡਾਰਨ ਹੈ | ਜਿਸ ਨੇ ਸਾਡੇ ਖੇਡ ਮੈਦਾਨ ਦਾ ਨਾਮ ਵਿਦੇਸ਼ ਤੱਕ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਖਿਡਾਰੀਆਂ ਦੀ ਸੇਵਾ ਕਰਦੇ ਹਾਂ | ਸਾਨੂੰ ਅਜਿਹੇ ਸਫਲ ਖਿਡਾਰੀਆਂ ਦੀ ਸਫਲਤਾ ਤੋਂ ਮਨ ਨੂੰ ਸਕੂਨ ਮਿਲਦਾ ਹੈ | ਇਸ ਮੌਕੇ ਕੈਪਟਨ ਰਣਧੀਰ ਸਿੰਘ, ਗਿਆਨੀ ਰਣਜੀਤ ਸਿੰਘ ਬੀਰੋਕੇ, ਲੁਤੀਫ ਮੁਹੰਮਦ, ਕਿਸ਼ਨ ਲਾਲ, ਦੀਪਾਂਸ਼ੂ ਵਰਮਾ, ਰਾਹੁਲ ਸ਼ਰਮਾ, ਹਰਮਨ ਬੱਤਾ, ਮਾਸਟਰ ਗੁਰਮੇਜ ਸਿੰਘ, ਤਰਸੇਮ ਥਾਣੇਦਾਰ ਤੇ ਅਰਸ਼ਪ੍ਰੀਤ ਕੌਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਲਵਿੰਦਰ ਕੌਰ ਨੂੰ ਪ੍ਰਾਈਡ ਆਫ਼ ਸਕੂਲ ਅਵਾਰਡ ਨਾਲ ਸਨਮਾਨਿਆ ਅਗਲੀ ਖ਼ਬਰ ਪੈਨਸ਼ਨਰ ਸੇਵਾ ਮੇਲਾ 4 ਤੋਂ 6 ਤੱਕ- ਸਨੇਹ ਲਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।