ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਵਿਧਾਇਕ ਕੋਹਲੀ ਨੇ ਮੇਅਰ ਗੋਗੀਆ ਨੂੰ 1 ਕਰੋੜ ਦੇ ਚੈੱਕ ਸੌਂਪੇ
ਅਜੀਤ ਡੈਸਕ
04-12-2025
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵਲੋਂ ਹਰੇਕ ਵਿਧਾਇਕ ਨੂੰ 5 ਕਰੋੜ ਰੁਪਏ ਆਪਣੇ ਵਿਧਾਨ ਸਭਾਈ ਹਲਕੇ 'ਚ ਖ਼ਰਚਣ ਲਈ ਮਨਜ਼ੂਰੀ ਦਿਤੀ ਗਈ ਹੈ | ਆਉਣ ਵਾਲੇ ਸਮੇਂ 'ਚ ਸਵਾ ਦੋ ਕਰੋੜ ਰੁਪਏ ਦੇ ਕਰੀਬ ਦੇ ਹੋਰ ਚੈੱਕ ਜੋ ਸੂਬਾ ਸਰਕਾਰ ਵਲੋਂ ਭੇਜੇ ਜਾਣੇ ਹਨ ਉਹ ਵੀ ਨਗਰ ਨਿਗਮ ਹਵਾਲੇ ਕੀਤੇ ਜਾਣਗੇ | ਹੋਣ ਵਾਲੇ ਕੰਮਾਂ 'ਚ ਸੜਕਾਂ ਨੂੰ ਚੌੜਾ ਕਰਨਾ, ਧਰਮਸ਼ਾਲਾਵਾਂ ਨੂੰ ਆਧੁਨਿਕ ਬਣਾਉਣਾ, ਪਾਰਕਾਂ 'ਚ ਓਪਨ ਜਿੰਮ ਲਗਾਉਣੇ ਆਦਿ ਸ਼ਾਮਿਲ ਹਨ | ਕਮਿਸ਼ਨਰ ਪਰਮਜੀਤ ਸਿੰਘ ਮੁਤਾਬਿਕ ਵਿਧਾਇਕ ਵਲੋਂ ਜੋ ਕੰਮ ਪਹਿਲ ਦੇ ਆਧਾਰ 'ਤੇ ਕਹੇ ਜਾਣਗੇ ਉਨ੍ਹਾਂ ਨੂੰ ਨੇਪਰੇ ਚਾੜਿ੍ਹਆ ਜਾਵੇਗਾ | ਫਿਲਹਾਲ ਮਾਰਚ 2026 ਤੱਕ ਤਕਰੀਬਨ ਸਾਰੇ ਹੀ ਵਿਕਾਸ ਕਾਰਜ ਜੋ ਪਟਿਆਲਾ 'ਚ ਨਾਗਰਿਕਾਂ ਦੀ ਸਹੂਲਤ ਲਈ ਆਰੰਭੇ ਗਏ ਹਨ ਨੂੰ ਪੂਰਾ ਕੀਤਾ ਜਾਵੇਗਾ | ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਜਗ੍ਹਾ ਦੇ ਉੱਪਰ ਅਦਾਲਤੀ ਕੇਸ ਆਦਿ ਚਲਦਾ ਹੋਵੇਗਾ ਤਾਂ ਉੱਥੇ ਸੂਬਾ ਸਰਕਾਰ ਵਲੋਂ ਭੇਜੇ ਗਏ ਰੁਪਏ ਨਹੀਂ ਲਗਾਏ ਜਾਣਗੇ |