18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਜਾਬੀ 'ਵਰਸਿਟੀ ਦੀ ਪ੍ਰੋਫੈਸਰ ਗੁਰਦਿਆਲ ਸਿੰਘ ਚੇਅਰ ਵਲੋਂ ਕਰਵਾਈ ਸੱਤ ਦਿਨਾ ਵਰਕਸ਼ਾਪ ਸਮਾਪਤ

ਅਜੀਤ ਡੈਸਕ 04-12-2025
ਪਟਿਆਲਾ, 3 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਨਵੀਨ ਖੋਜ-ਵਿਧੀਆਂ' ਵਿਸ਼ੇ 'ਤੇ ਕਰਵਾਈ ਗਈ ਸੱਤ ਦਿਨਾਂ ਵਰਕਸ਼ਾਪ ਸਮਾਪਤ ਹੋ ਗਈ | ਵਰਕਸ਼ਾਪ ਦੇ ਵਿਦਾਇਗੀ ਸਮਾਰੋਹ ਦੌਰਾਨ ਪੁੱਜੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਵੀਨ ਖੋਜ ਕਾਰਜਾਂ ਨੂੰ ਹੋਰ ਮੁਲਵਾਨ ਵਿਧੀਆਂ ਰਾਹੀਂ ਸਾਹਮਣੇ ਲਿਆਉਣ ਦਾ ਸਾਰਥਿਕ ਉਪਰਾਲਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੰਤਰ-ਅਨੁਸ਼ਾਸਨੀ ਢੰਗ ਨਾਲ ਹੋਣ ਵਾਲੇ ਖੋਜ ਕਾਰਜ ਸਮੁੱਚੇ ਸਮਾਜ ਲਈ ਕਲਿਆਣਕਾਰੀ ਸਿੱਧ ਹੁੰਦੇ ਹਨ | ਸਮਾਗਮ ਦੇ ਆਰੰਭ 'ਚ ਪ੍ਰੋ. ਗੁਰਦਿਆਲ ਸਿੰਘ ਚੇਅਰ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ਨੇ ਪੁੱਜੇ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸੱਤ ਦਿਨਾਂ ਵਰਕਸ਼ਾਪ ਦੀ ਖੋਜ ਯਾਤਰਾ ਬਾਰੇ ਚਾਨਣਾ ਪਾਇਆ | ਇਸ ਮੌਕੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੇ ਡਾ. ਸਤਿੰਦਰ ਸਿੰਘ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਭਾਰਤੀ ਕਾਵਿ ਸ਼ਾਸਤਰ ਬਾਰੇ ਵਿਸ਼ੇਸ਼ ਰੂਪ ਵੀ ਚਰਚਾ ਕੀਤੀ | ਮੁਖ-ਵਕਤਾ ਵਜੋਂ ਡਾ. ਸੁਖਮਿੰਦਰ ਕੌਰ ਨੇ 'ਸਾਹਿਤ ਅਧਿਐਨ ਦੀਆਂ ਮਨੋਵਿਗਿਆਨਕ ਖੋਜ-ਵਿਧੀਆਂ' ਵਿਸ਼ੇ 'ਤੇ ਚਰਚਾ ਕੀਤੀ | ਇਸ ਬੈਠਕ ਦੌਰਾਨ ਬੈਠਕ-ਸੰਯੋਜਕ ਦਾ ਕਾਰਜ ਡਾ. ਕਮਲਪ੍ਰੀਤ ਕੌਰ ਨੇ ਕੀਤਾ | ਵਰਕਸ਼ਾਪ 'ਚ ਡਾ. ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਸਾਡੀ ਵਰਤਮਾਨ ਖੋਜ ਦੀ ਪਹੁੰਚ-ਵਿਧੀ ਅੰਤਰ-ਅਨੁਸ਼ਾਸਨੀ ਨਹੀਂ ਹੈ ਅਤੇ ਅਜਿਹੀਆਂ ਵਰਕਸ਼ਾਪਾਂ ਦਾ ਹੋਣਾ ਖੋਜ-ਕਰਤਾਵਾਂ ਦੀ ਪਹੁੰਚ ਨੂੰ ਅੰਤਰ-ਅਨੁਸ਼ਾਸਨੀ ਬਣਾਉਣ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ | ਇਸ ਵਰਕਸ਼ਾਪ ਦੀ ਰਿਪੋਰਟ ਡਾ. ਪਰਮੀਤ ਕੌਰ ਵਲੋਂ ਪੜ੍ਹੀ ਗਈ | ਵਿਦਾਇਗੀ ਭਾਸ਼ਣ ਡੀਨ ਰਿਸਰਚ ਡਾ. ਰਿਤੂ ਲਹਿਲ ਵਲੋਂ ਦਿੱਤਾ ਗਿਆ | ਅੰਤ ਵਿਚ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ ਨੇ ਧੰਨਵਾਦ ਕੀਤਾ | ਇਸ ਦੌਰਾਨ ਉਪ ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਵਰਕਸ਼ਾਪ ਦੀ ਰਿਪੋਰਟ ਦਾ ਲੋਕ ਅਰਪਣ ਵੀ ਕੀਤਾ ਗਿਆ | ਮੰਚ-ਸੰਚਾਲਨ ਡਾ. ਗੁਰਸੇਵਕ ਸਿੰਘ ਲੰਬੀ ਵਲੋਂ ਕੀਤਾ ਗਿਆ | ਵਰਕਸ਼ਾਪ ਦੌਰਾਨ ਡਾ. ਗੁਰਮੁਖ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਡਾ. ਮੋਹਨ ਤਿਆਗੀ, ਡਾ. ਰਾਜਵਿੰਦਰ ਸਿੰਘ, ਡਾ. ਜਸਵੀਰ ਕੌਰ, ਡਾ. ਰਾਜਮੋਹਿੰਦਰ ਕੌਰ, ਡਾ. ਜਸਵੀਰ ਕੌਰ, ਡਾ. ਗਿੰਦਰ ਸਿੰਘ, ਡਾ. ਮਨਿੰਦਰ ਕੌਰ, ਡਾ. ਰਵਿੰਦਰ ਕੌਰ ਅਤੇ ਡਾ. ਸਰਬਜੀਤ ਕੌਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਰਾਜ ਚੋਣ ਕਮਿਸ਼ਨ ਵਲੋਂ ਵਿਨੈ ਬੁਬਲਾਨੀ ਪਟਿਆਲਾ ਜ਼ਿਲ੍ਹੇ ਲਈ ਚੋਣ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਵਿਧਾਇਕ ਕੋਹਲੀ ਨੇ ਮੇਅਰ ਗੋਗੀਆ ਨੂੰ 1 ਕਰੋੜ ਦੇ ਚੈੱਕ ਸੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।