09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ, ਸਮੁੱਚੀਆਂ ਗੱਠਾਂ ਸੜ ਕੇ ਸੁਆਹ

ਅਜੀਤ ਡੈਸਕ 23-12-2025
ਬਨੂੜ, 22 ਦਸੰਬਰ (ਭੁਪਿੰਦਰ ਸਿੰਘ)-ਬਨੂੜ ਵਿਖੇ ਸਥਿਤ ਚੰਡੀਗੜ੍ਹ ਡਿਸਟਿਲਰੀ ਐਂਡ ਬੌਟਲਰਜ਼ ਨਾਮੀ ਸ਼ਰਾਬ ਫ਼ੈਕਟਰੀ ਦੀਆਂ ਪਰਾਲੀ ਦੀਆਂ ਗੱਠਾਂ ਨੂੰ ਭਿਆਨਕ ਅੱਗ ਲੱਗ ਗਈ | ਫ਼ੈਕਟਰੀ ਦੇ ਨੇੜਲੇ ਪਲਾਂਟ ਵਿਚ ਰੱਖੀਆਂ ਹੋਈਆਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਦਿਆਂ ਸਾਰ ਹੀ ਉੱਚੀਆਂ ਲਾਟਾਂ ਉੱਠ ਗਈਆਂ ਅਤੇ ਲੋਕੀਂ ਇਕੱਠੇ ਹੋ ਗਏ | ਰਾਜਪੁਰਾ, ਮੁਹਾਲੀ, ਡੇਰਾਬਸੀ, ਸਰਹਿੰਦ ਅਤੇ ਹੋਰਨਾਂ ਥਾਵਾਂ ਤੋਂ ਦਰਜਨ ਦੇ ਕਰੀਬ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ ਤੇ ਉਨ੍ਹਾਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਭਾਰੀ ਸੰਘਰਸ਼ ਕਰਨਾ ਪੈ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਫਾਇਰ ਬਿ੍ਗੇਡ ਦੀਆਂ ਸਾਰੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ | ਸ਼ਰਾਬ ਫ਼ੈਕਟਰੀ ਬਿਲਕੁਲ ਨੇੜੇ ਹੋਣ ਕਾਰਨ ਫਾਇਰ ਬਿ੍ਗੇਡ ਦੀਆਂ ਗੱਡੀਆਂ ਫ਼ੈਕਟਰੀ ਦੇ ਅਹਾਤੇ ਵੱਲ ਅੱਗ ਨੂੰ ਵਧਣ ਤੋਂ ਰੋਕਣ ਦੀ ਵੀ ਕੋਸ਼ਿਸ਼ ਕਰਦੀਆਂ ਰਹੀਆਂ | ਸਥਾਨਿਕ ਪੁਲਿਸ, ਪ੍ਰਸ਼ਾਸਨ ਤੇ ਸ਼ਰਾਬ ਫ਼ੈਕਟਰੀ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਹੋਏ ਸਨ | ਸ਼ਰਾਬ ਫ਼ੈਕਟਰੀ ਦੇ ਅਧਿਕਾਰੀ ਐੱਚ.ਐੱਸ. ਸੰਧੂ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਅੱਗ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਜਾਵੇਗਾ | ਅੱਗ ਨਾਲ ਟਨਾਂ ਦੇ ਹਿਸਾਬ ਨਾਲ ਇੱਥੇ ਸਟੋਰ ਕੀਤੀਆਂ ਸਾਰੀਆਂ ਗੱਠਾਂ ਸੜ ਗਈਆਂ | ਪਰਾਲੀ ਦੀਆਂ ਇਹ ਗੱਠਾਂ ਸ਼ਰਾਬ ਬਣਾਉਣ ਲਈ ਬਾਇਲਰਾਂ ਵਿਚ ਅੱਗ ਬਾਲਣ ਲਈ ਵਰਤੀਆਂ ਜਾਂਦੀਆਂ ਹਨ |
ਪਿਛਲੀ ਖ਼ਬਰ ਵੱਡੇ ਸਾਹਿਬਜ਼ਾਦੇ ਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਛੜਬੜ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ 6.52 ਲੱਖ ਦੀ ਰਾਸ਼ੀ ਮੁੱਖ ਸਕੱਤਰ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।