09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵੱਡੇ ਸਾਹਿਬਜ਼ਾਦੇ ਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਛੜਬੜ ਤੋਂ ਨਗਰ ਕੀਰਤਨ ਸਜਾਇਆ

ਪਿੰਡ ਛੜਬੜ ਵਿਖੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਬਾਬਾ ਦਿਲਬਾਗ ਸਿੰਘ ਤੇ ਹੋਰ ਮਹਾਂਪੁਰਸ਼ | ਅਜੀਤ ਤਸਵੀਰ <br/> 23-12-2025
ਬਨੂੜ, 22 ਦਸੰਬਰ (ਭੁਪਿੰਦਰ ਸਿੰਘ)-ਪਿੰਡ ਛੜਬੜ ਦੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਚਮਕੌਰ ਗੜੀ ਦੇ ਹੋਰ ਸਿੰਘ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੱਕ ਸਜਾਇਆ ਗਿਆ | ਇਸ ਨਗਰ ਕੀਰਤਨ ਮੌਕੇ ਸਭ ਤੋਂ ਪਹਿਲਾ ਬਾਬਾ ਬਲਕਾਰ ਸਿੰਘ ਨੇ ਅਰਦਾਸ ਕੀਤੀ | ਉਪਰੰਤ ਬਾਬਾ ਦਿਲਬਾਗ ਸਿੰਘ ਬਾਗਾ ਕਾਰ ਸੇਵਾ ਬਨੂੜ ਵਾਲਿਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁੰਦਰ ਸਜਾਵਟ ਵਾਲੀ ਪਾਲਕੀ 'ਚ ਜੈਕਾਰਿਆਂ ਦੀ ਗੂੰਜ 'ਚ ਸਜਾਏ, ਉਪਰੰਤ ਪੰਜ ਪਿਆਰਿਆਂ ਨੂੰ ਸਿਰਪਾਉ ਪਾ ਕੇ ਰਵਾਨਾ ਕੀਤਾ ਗਿਆ | ਇਹ ਨਗਰ ਕੀਰਤਨ ਸੰਤ ਬਾਬਾ ਪਿ੍ਤਪਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਝੀਲ ਚੰਡੀਗੜ੍ਹ ਵਾਲਿਆ ਦੀ ਪ੍ਰਰੇਨਾ ਨਾਲ ਸਜਾਇਆ ਜਾਂਦਾ ਹੈ | ਮਾਤਾ ਚਰਨ ਕਮਲ ਕੌਰ ਚੇਅਰਪਰਸਨ ਕਰਤਾਰ ਆਸਰਾ ਟਰੱਸਟ, ਸੰਤ ਬਾਬਾ ਗੁਰਦੇਵ ਸਿੰਘ ਮੁੱਖ ਜਥੇਦਾਰ ਗੁਰਦੁਆਰਾ ਅਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਬਨੂੜ, ਜਥੇਦਾਰ ਨਿਰਮੈਲ ਸਿੰਘ ਜੋਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਬਲਕਾਰ ਸਿੰਘ ਢੇਲਪੁਰ ਵਾਲਿਆਂ ਨੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਨੂੰ ਆਪਣੇ ਕਥਾ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ | ਇਸ ਨਗਰ ਕੀਰਤਨ ਦਾ ਪਿੰਡ ਮਠਿਆੜਾ, ਧਰਮਗੜ੍ਹ, ਬਨੂੜ, ਫ਼ੌਜੀ ਕਾਲੋਨੀ, ਤੰਗੋਰੀ, ਦੈੜੀ, ਢੇਲਪੁਰ, ਚੁੰਨੀ, ਮੋਰਿੰਡਾ ਤੇ ਚਮਕੌਰ ਸਾਹਿਬ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਭਰਮਾ ਸਵਾਗਤ ਕੀਤਾ ਗਿਆ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਹੋਏ ਸਨ | ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਗਜੀਤ ਸਿੰਘ ਛੜਬੜ ਅਤੇ ਬਾਬਾ ਬਲਕਾਰ ਸਿੰਘ ਢੇਲਪੁਰ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਸਿੱਖ ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜੋ ਕਿ ਸਾਡਾ ਇਖ਼ਲਾਕੀ ਫ਼ਰਜ਼ ਬਣਦਾ ਹੈ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਚੇਅਰਮੈਨ ਜਸਵੀਰ ਸਿੰਘ ਚੰਦੂਆਂ ਮਾਰਕੀਟ ਕਮੇਟੀ ਬਨੂੜ, ਡਾ. ਅੰਨੂ, ਗੁਰਦੀਪ ਸਿੰਘ ਸਾਬਕਾ ਸਰਪੰਚ ਕਰਾਲਾ, ਨੰਬਰਦਾਰ ਊਧਮ ਸਿੰਘ, ਬਲਜੀਤ ਸਿੰਘ, ਸਾਹਿਬ ਸਿੰਘ ਮਾਹੀ, ਗਿਆਨੀ ਗਰੀਬ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ ਕਰਾਲਾ, ਸੁਰਜੀਤ ਹਰਦੀਪ ਮਾਹੀ ਸਿੰਘ, ਸੁਖਜਿੰਦਰ ਸਿੰਘ ਸੋਨੀ, ਸੁਖਜੀਤ ਸਿੰਘ ਗੋਲਡੀ, ਜਸਵੀਰ ਸਿੰਘ ਜੱਸੀ, ਸਵਰਨ ਸਿੰਘ ਰਾਜੂ ਤੋਂ ਇਲਾਵਾ ਹੋਰ ਇਲਾਕੇ ਦੀ ਬਹੁਤ ਸਾਰੀ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ, ਸਮੁੱਚੀਆਂ ਗੱਠਾਂ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।