31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਟਿਆਲਾ ਲਈ ਬਦਨੁਮਾ ਦਾਗ ਬਣੇ ਕੂੜੇ ਦੇ ਵੱਡੇ ਢੇਰਾਂ ਤੋਂ ਜਲਦੀ ਮਿਲੇਗੀ ਨਿਜਾਤ- ਮੇਅਰ

ਅਜੀਤ ਡੈਸਕ 24-12-2025
ਪਟਿਆਲਾ, 23 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਸ਼ਹਿਰ ਲਈ ਬਦਨੁਮਾ ਦਾਗ ਬਣੇ ਵੱਡੇ-ਵੱਡੇ ਕੂੜੇ ਦੇ ਢੇਰਾਂ ਤੋਂ ਜਲਦ ਨਿਜਾਤ ਮਿਲਣ ਜਾ ਰਹੀ ਹੈ | ਨਗਰ ਨਿਗਮ ਪਟਿਆਲਾ ਵਲੋਂ ਕੂੜਾ ਪ੍ਰਬੰਧਨ ਨੂੰ ਵਿਗਿਆਨਕ ਤੇ ਆਧੁਨਿਕ ਢੰਗ ਨਾਲ ਸੁਧਾਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ | ਇਸ ਸੰਬੰਧ ਵਿਚ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸੰਬੰਧਿਤ ਅਧਿਕਾਰੀਆਂ ਤੇ ਏਜੰਸੀ ਨਾਲ ਵਿਸਥਾਰ ਨਾਲ ਸਮੀਖਿਆ ਕੀਤੀ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਕੂੜੇ ਦੀ ਸਹੀ ਸੰਭਾਲ ਨਾ ਹੋਣ ਕਾਰਨ ਡੰਪ ਸਾਈਟਾਂ 'ਤੇ ਵੱਡੇ ਢੇਰ ਬਣ ਗਏ ਸਨ, ਜੋ ਸਿਹਤ ਤੇ ਵਾਤਾਵਰਨ ਲਈ ਖ਼ਤਰਾ ਬਣੇ ਹੋਏ ਸਨ | ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਦਾ ਟੀਚਾ ਹੈ ਕਿ ਇਨ੍ਹਾਂ ਡੰਪ ਸਾਈਟਾਂ ਨੂੰ ਖ਼ਤਮ ਕਰਕੇ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਇਆ ਜਾਵੇ | ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਨਵੀਂ ਤਕਨੀਕ ਅਪਣਾ ਕੇ ਘਰਾਂ ਵਿਚੋਂ ਹੀ ਕੂੜਾ ਸਹੀ ਢੰਗ ਨਾਲ ਇਕੱਠਾ ਕਰਨ ਦੀ ਤਿਆਰੀ ਚੱਲ ਰਹੀ ਹੈ | ਇਸ ਤਹਿਤ ਸੰਬੰਧਿਤ ਏਜੰਸੀ ਵਲੋਂ ਕੂੜੇ ਨੂੰ ਤਿੰਨ ਮੁੱਖ ਸ਼ੇ੍ਰਣੀਆਂ ਵਿੱਚ ਵੱਖ ਕੀਤਾ ਜਾ ਰਿਹਾ ਹੈ | ਪਹਿਲੀ ਸ਼ੇ੍ਰਣੀ ਆਰ. ਡੀ. ਐੱਫ. (ਰਿਫਿਊਜ ਡਰਾਈਵਡ ਫਿਊਲ) ਦੀ ਹੈ, ਜਿਸ ਨੰੂ ਉਦਯੋਗਾਂ ਵਿਚ ਈਧਨ ਵਜੋਂ ਵਰਤਿਆ ਜਾਵੇਗਾ | ਦੂਜੀ ਸ਼ੇ੍ਰਣੀ ਸੁੱਕੇ ਵੇਸਟ ਦੀ ਹੋਵੇਗੀ, ਜਿਸ ਦੀ ਰੀਸਾਈਕਲਿੰਗ ਕੀਤੀ ਜਾਵੇਗੀ, ਜਦਕਿ ਤੀਜੀ ਸ਼ੇ੍ਰਣੀ ਬਾਇਓ-ਸੋਰਸ ਕੂੜੇ ਦੀ ਹੋਵੇਗੀ, ਜਿਸ ਤੋਂ ਖਾਦ ਜਾਂ ਹੋਰ ਉਪਯੋਗੀ ਪਦਾਰਥ ਤਿਆਰ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਨਾ ਸਿਰਫ਼ ਕੂੜੇ ਦੀ ਸਹੀ ਵਰਤੋਂ ਸੰਭਵ ਹੋਵੇਗੀ, ਸਗੋਂ ਡੰਪ ਸਾਈਟਾਂ 'ਤੇ ਜਾਣ ਵਾਲੇ ਕੂੜੇ ਦੀ ਮਾਤਰਾ ਵਿਚ ਵੀ ਕਾਫੀ ਕਮੀ ਆਵੇਗੀ | ਮੇਅਰ ਅਤੇ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸੰਬੰਧਿਤ ਏਜੰਸੀ ਨੂੰ 3 ਤੋਂ 4 ਮਹੀਨੇ ਦੇ ਅੰਦਰ ਅੰਦਰ ਇਹ ਸਾਰਾ ਕੰਮ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ | ਅੰਤ ਵਿਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਮੇਅਰ ਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਸੁੱਕਾ ਅਤੇ ਗਿੱਲਾ ਕੂੜਾ ਵੱਖਰਾ ਕਰਕੇ ਨਗਰ ਨਿਗਮ ਦੀਆਂ ਟੀਮਾਂ ਨੂੰ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ | ਨਗਰ ਨਿਗਮ ਦਾ ਟੀਚਾ ਪਟਿਆਲਾ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਉਣਾ ਹੈ, ਜਿਸ ਲਈ ਹਰ ਨਾਗਰਿਕ ਦਾ ਸਹਿਯੋਗ ਲਾਜ਼ਮੀ ਹੈ |
ਪਿਛਲੀ ਖ਼ਬਰ ਗਿਆਨਦੀਪ ਮੰਚ ਵਲੋਂ ਪੁਸਤਕ 'ਕੱਚੀਆਂ ਗੜ੍ਹੀਆਂ ਪੱਕੀਆਂ ਨੀਹਾਂ' ਲੋਕ ਅਰਪਣ ਅਗਲੀ ਖ਼ਬਰ ਪੁਲਿਸ ਵਲੋਂ ਚਿੱਟਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ, ਤਿੰਨ ਮੁਕੱਦਮੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।