31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗਿਆਨਦੀਪ ਮੰਚ ਵਲੋਂ ਪੁਸਤਕ 'ਕੱਚੀਆਂ ਗੜ੍ਹੀਆਂ ਪੱਕੀਆਂ ਨੀਹਾਂ' ਲੋਕ ਅਰਪਣ

ਅਜੀਤ ਡੈਸਕ 24-12-2025
ਪਟਿਆਲਾ, 23 ਦਸੰਬਰ (ਗੁਰਵਿੰਦਰ ਸਿੰਘ ਔਲਖ)-ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ 'ਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸਾਇਰ ਹਰੀਸ਼ ਹਰਫ਼ ਦੀ ਧਾਰਮਿਕ ਕਾਵਿ ਪੁਸਤਕ 'ਕੱਚੀਆਂ ਗੜ੍ਹੀਆਂ ਪੱਕੀਆਂ ਨੀਂਹਾਂ' ਲੋਕ ਅਰਪਣ ਕੀਤੀ ਗਈ | ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਵੀ ਨੇ ਹਰੀਸ਼ ਹਰਫ਼ ਦੀ ਸਿਰਜਣ ਪ੍ਰਕਿਰਿਆ ਅਤੇ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਮੰਚ ਸੰਚਾਲਕ ਵਲੋਂ ਹੀ ਪੁਸਤਕ ਸੰਬੰਧੀ ਬਲਬੀਰ ਜਲਾਲਾਬਾਦੀ ਦਾ ਲਿਖਿਆ ਪੇਪਰ ਉਨ੍ਹਾਂ ਦੀ ਗੈਰ ਹਾਜ਼ਰੀ 'ਚ ਪੜਿ੍ਹਆ ਗਿਆ | ਮੁੱਖ ਮਹਿਮਾਨ ਵਜੋਂ ਬੋਲਦਿਆਂ ਉੱਘੇ ਸ਼ਾਇਰ ਤੇ ਗੀਤਕਾਰ ਧਰਮ ਸਿੰਘ ਕੰਮੇਆਣਾ ਨੇ ਕਿਹਾ ਕਿ ਕਵੀ ਨੇ ਆਪਣੀ ਪੁਸਤਕ 'ਚ ਧਰਮ ਨੂੰ ਇਤਿਹਾਸ ਅਤੇ ਸਮਾਜ ਦੇ ਸਰੋਕਾਰਾਂ ਨਾਲ ਜੋੜਨ ਦਾ ਯਤਨ ਕੀਤਾ ਹੈ | ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੀ.ਐੱਸ. ਆਨੰਦ ਦਾ ਕਥਨ ਸੀ ਕਿ ਹਰੀਸ਼ ਦੀ ਕਵਿਤਾ ਸਿਰਫ ਜਜ਼ਬਾਤ ਦੀ ਕਵਿਤਾ ਹੀ ਨਹੀਂ ਸਗੋਂ ਇਤਿਹਾਸ ਦੀਆਂ ਤੈਹਾਂ ਨੂੰ ਫਰੋਲਨ ਦਾ ਯਤਨ ਵੀ ਕਰਦੀ ਹੈ | ਪੁਸਤਕ ਸੰਬੰਧੀ ਉਪਰੋਕਤ ਤੋਂ ਇਲਾਵਾ ਡਾ. ਸੰਤੋਖ ਸੁੱਖੀ, ਸੁਖਮਿੰਦਰ ਸੇਖੋਂ ਤੇ ਡਾ. ਗੁਰਮੀਤ ਕੱਲਰਮਾਜਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਲੇਖਕਾਂ ਨੂੰ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਲਿਖਣ ਦਾ ਸੱਦਾ ਦਿੱਤਾ | ਸਮਾਗਮ ਦੌਰਾਨ ਪੰਜਾਬੀ ਸਾਹਿਤ ਸਭਾ ਪਾਤੜਾਂ ਵਲੋਂ ਛਾਪਿਆ ਪੰਜਾਬੀ ਮੈਗਜ਼ੀਨ ਸਾਹਿਤਿਕ ਕਰੂੰਬਲਾਂ ਦਾ ਪਲੇਠਾ ਅੰਕ ਵੀ ਲੋਕ ਅਰਪਣ ਕੀਤਾ ਗਿਆ | ਵੱਖੋ-ਵੱਖਰੇ ਗਾਇਕਾਂ ਵਲੋਂ ਰਿਕਾਰਡ ਕੀਤੇ ਗਏ ਹਰੀਸ਼ ਦੇ ਗੀਤਾਂ ਦਾ ਇਕ ਪੋਸਟਰ ਵੀ ਜਾਰੀ ਕੀਤਾ ਗਿਆ | ਕਵਿਤਾ ਦੇ ਸੈਸ਼ਨ 'ਚ ਹਾਜ਼ਰ ਨਾਮਵਰ ਕਵੀਆਂ 'ਚੋਂ ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ ਪਸਿਆਣਾ, ਅਵਤਾਰਜੀਤ, ਗੁਰਦਰਸ਼ਨ ਗੁਸੀਲ, ਤੇਜਿੰਦਰ ਅਨਜਾਨਾ, ਮੰਗਤ ਖਾਨ, ਕੁਲਦੀਪ ਕੌਰ ਧੰਜੂ, ਬਲਬੀਰ ਸਿੰਘ ਦਿਲਦਾਰ, ਕਿ੍ਸ਼ਨ ਧੀਮਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਗੁਰਪ੍ਰੀਤ ਢਿੱਲੋਂ, ਜੱਗਾ ਰੰਗੂਵਾਲ, ਧੰਨਾ ਸਿੰਘ ਖਰੌੜ, ਤਰਸੇਮ ਖਾਸਪੁਰੀ, ਜਤਿਨ ਬੱਤਰਾ, ਗੁਰਨਾਮ ਸਿੰਘ ਜੱਜ, ਗੁਰਚਰਨ ਸਿੰਘ ਧੰਜੂ ਤੇ ਰਾਜੇਸ਼ਵਰ ਕੁਮਾਰ ਨੇ ਰਚਨਾਵਾਂ ਪੇਸ਼ ਕੀਤੀਆਂ | ਹਰਦੀਪ ਸਿੰਘ ਸਨੌਰ 'ਲਾਲੀ ਹਰਿਆਲੀ ਮਿਸ਼ਨ' ਰਾਜਪਾਲ ਕੌਰ ਮਸਤੀ ਦੀ ਪਾਠਸ਼ਾਲਾ, ਰਾਜੇਸ਼ ਕੋਟੀਆ, ਗੁਰਦੀਪ ਸਿੰਘ ਸੱਗੂ, ਸੁਖਦੀਪ ਸਿੰਘ, ਸੀ.ਆਰ. ਮਿੱਤਲ, ਰਵਿੰਦਰ ਸਿੰਘ ਭਾਂਖਰ ਤੇ ਐੱਸ.ਐੱਨ. ਚੌਧਰੀ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ |
ਪਿਛਲੀ ਖ਼ਬਰ ਲੰਮੇ ਸਮੇਂ ਤੋਂ ਆ ਰਹੀ ਸੀਵਰੇਜ ਸਮੱਸਿਆ ਦਾ ਕੱਢਿਆ ਹੱਲ- ਕੌਂਸਲਰ ਜਯੋਤੀ ਮਰਵਾਹਾ ਅਗਲੀ ਖ਼ਬਰ ਪਟਿਆਲਾ ਲਈ ਬਦਨੁਮਾ ਦਾਗ ਬਣੇ ਕੂੜੇ ਦੇ ਵੱਡੇ ਢੇਰਾਂ ਤੋਂ ਜਲਦੀ ਮਿਲੇਗੀ ਨਿਜਾਤ- ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।