15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਧੋਬੀਘਾਟ ਤੇ ਤੋਪਖਾਨਾ ਮੋੜ ਵਿਖੇ 1 ਕਰੋੜ ਦੇ ਵਿਕਾਸ ਕੰਮਾਂ ਦਾ ਕੋਹਲੀ ਤੇ ਗੋਗੀਆ ਵਲੋਂ ਨਿਰੀਖਣ

ਅਜੀਤ ਡੈਸਕ 26-12-2025
ਪਟਿਆਲਾ, 25 ਦਸੰਬਰ (ਅ. ਸ. ਆਹਲੂਵਾਲੀਆ)-ਧੋਬੀਘਾਟ ਤੇ ਤੋਪਖਾਨਾ ਮੋੜ ਵਿਖੇ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਦਾ ਕਰਨ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਅਤੇ ਮੇਹਰ ਨਗਰ ਨਿਗਮ ਕੁੰਦਨ ਗੋਗੀਆ ਵਲੋ ਨਿਰੀਖਣ ਕੀਤਾ ਗਿਆ¢ ਇਸ ਮÏਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਅਧਿਕਾਰੀ, ਇੰਜੀਨੀਅਰ ਅਤੇ ਸਥਾਨਕ ਵਾਸੀ ਵੀ ਮÏਜੂਦ ਰਹੇ¢ ਸ. ਕੋਹਲੀ ਨੇ ਦੱਸਿਆ ਕਿ ਧੋਬੀ ਘਾਟ ਖੇਤਰ ਪਟਿਆਲਾ ਸ਼ਹਿਰ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇੱਥੇ ਲੰਮੇ ਸਮੇਂ ਤੋਂ ਬੁਨਿਆਦੀ ਸੁਵਿਧਾਵਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ¢ ਇਨ੍ਹਾਂ ਵਿਕਾਸ ਕਾਰਜਾਂ ਵਿਚ ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ਦਾ ਸੁਧਾਰ, ਸਾਫ਼-ਸਫ਼ਾਈ ਲਈ ਪੱਕੇ ਪ੍ਰਬੰਧ, ਲਾਈਟਾਂ ਦੀ ਸਥਾਪਨਾ ਅਤੇ ਸੁੰਦਰਤਾ ਵਧਾਉਣ ਲਈ ਹੋਰ ਕਈ ਕੰਮ ਸ਼ਾਮਲ ਹਨ¢ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਹਰ ਇਲਾਕੇ ਵਿਚ ਬਰਾਬਰ ਵਿਕਾਸ ਕਰਨਾ ਪਹਿਲ ਹੈ¢ ਉਨ੍ਹਾਂ ਦੱਸਿਆ ਕਿ ਧੋਬੀ ਘਾਟ ਵਿਖੇ ਹੋਏ ਇਹ ਕੰਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਕਰਵਾਏ ਗਏ ਹਨ, ਜਿਸ ਨਾਲ ਨਾ ਸਿਰਫ਼ ਸਫ਼ਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ ਸਗੋਂ ਇਲਾਕੇ ਦੀ ਦਿੱਖ ਵੀ ਨਿਖਰੇਗੀ¢ ਇਸ ਮÏਕੇ ਵਾਰਡ ਨੰਬਰ 51 ਤੋਂ ਐਮ ਸੀ ਕਿਰਨ ਅਹੂਜਾ ਵਾਰਡ ਨੰਬਰ 45 ਤੋਂ ਐੱਮ.ਸੀ. ਮੀਨਾ ਦੇਵੀ, ਜਸਬੀਰ ਸਿੰਘ ਬਿੱਟੂ ਅਤੇ ਅਮਿਤ ਡਾਬੀ ਤੋਂ ਇਲਾਵਾ ਇਲਾਕਾ ਵਾਸੀ ਮÏਜੂਦ ਸਨ¢
ਪਿਛਲੀ ਖ਼ਬਰ ਨਾਭਾ ਰਾਈਸ ਸ਼ੈਲਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੁੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।