08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਰਕਾਰੀ ਗਲੀ 'ਤੇ ਪਾਇਆ ਸ਼ੈੱਡ, ਕੀਤਾ ਕਬਜ਼ਾ

ਅਜੀਤ ਡੈਸਕ 28-12-2025
ਪਟਿਆਲਾ, 27 ਦਸੰਬਰ (ਅ. ਸ. ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ 'ਚ ਪੈਂਦੇ ਵਾਰਡ ਨੰ. 60 ਦੇ ਪ੍ਰਤਾਪ ਨਗਰ ਦੀ ਗਲੀ ਨੰ. 3 ਵਿਚ ਸ਼ਰੇਆਮ ਗਲੀ ਉਪਰ ਹੀ ਕਬਜ਼ਾ ਕਰ ਸ਼ੈੱਡ ਪਾਉਣ ਨਾਲ ਮੁਹੱਲਾ ਵਾਸੀਆਂ ਵਿਚ ਨਿਗਮ ਖ਼ਿਲਾਫ਼ ਰੋਸ ਵਧਦਾ ਜਾ ਰਿਹਾ ਹੈ | ਕਮਿਸ਼ਨਰ ਨਗਰ ਨਿਗਮ ਕੋਲ ਕਾਰਵਾਈ ਲਈ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਾ ਹੋਣਾ ਸਰਾਸਰ ਗਲਤ ਹੈ | ਇਹ ਗੱਲ ਮੁਹੱਲਾ ਵਾਸੀ ਗੁਰਵਿੰਦਰ ਸਿੰਘ ਨੇ ਕਹੀ | ਉਨ੍ਹਾਂ ਕਿਹਾ ਕਿ ਇਕ ਪਾਸੇ ਮੇਅਰ ਤੇ ਕਮਿਸ਼ਨਰ ਸ਼ਹਿਰ ਵਿਚ ਸੜਕਾਂ ਦੇ ਆਲੇ ਦੁਆਲੇ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਵਿੱਢੀ ਦਸਦੇ ਹਨ | ਦੂਜੇ ਪਾਸੇ ਗਲੀ ਜੋ ਸਰਕਾਰੀ ਜਗ੍ਹਾ ਹੈ ਉਤੇ ਸ਼ਰੇਆਮ ਸ਼ੈੱਡ ਪਾ ਕੇ ਕਬਜ਼ਾ ਕਰਨ ਵਾਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ ਅਗਲੀ ਖ਼ਬਰ ਇੰਜੀਨੀਅਰਜ਼ ਤੇ ਪੈਨਸ਼ਨਰਜ਼ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।