30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਫ਼ਿਰੋਜ਼ਪੁਰ ਤੋਂ ਹਰਿਦੁਆਰ ਗੱਡੀ ਚਲਾਉਣ ਦਾ ਸਵਾਗਤ ਕੀਤਾ

ਅਜੀਤ ਡੈਸਕ 20-06-2025
ਫ਼ਰੀਦਕੋਟ, 19 ਜੂਨ (ਸਟਾਫ਼ ਰਿਪੋਰਟਰ)- ਦੇਵ ਭੂਮੀ ਗਢਵਾਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਸੂਰਜ ਕੁਮਾਰ, ਸਕੱਤਰ ਅਮਨਦੀਪ ਸ਼ਰਮਾ, ਖ਼ਜ਼ਾਨਚੀ ਕੁਨਵਰ ਚੰਦ, ਮੁੱਖ ਸਲਾਹਕਾਰ ਰਾਮ ਚੰਦਰ ਭੱਟੀ, ਗੱਬਰ ਸਿੰਘ, ਸਲਾਹਕਾਰ ਭੁਪਾਲ ਸਿੰਘ, ਮੰਗਲ ਸਿੰਘ, ਪ੍ਰੈਸ ਸਕੱਤਰ ਸੱਤਿਆ ਸਿੰਘ, ਆਡੀਟਰ ਰਜਿੰਦਰ ਸਿੰਘ, ਸਟੋਰ ਕੀਪਰ ਰਾਮ ਸਿੰਘ ਰਾਵਤ, ਵਿਜੈ ਸਿੰਘ ਰਾਵਤ ਆਦਿ ਨੇ ਫ਼ਿਰੋਜ਼ਪੁਰ ਤੋਂ ਹਰਿਦੁਆਰ ਜਾਣ ਲਈ ਹਫ਼ਤਾਵਾਰੀ ਐਕਸਪ੍ਰੈਸ ਗੱਡੀ ਨੰ: 14626/14625 ਸ਼ੁਰੂ ਹੋਣ 'ਤੇ ਸਵਾਗਤ ਕੀਤਾ ਹੈ | ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਮੂਹ ਮੈਂਬਰ ਮੂਲ ਰੂਪ ਤੋਂ ਉੱਤਰਾਖੰਡ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਇਸ ਗੱਡੀ ਦੇ ਚੱਲਣ ਨਾਲ ਬਹੁਤ ਫ਼ਾਇਦਾ ਹੋਵੇਗਾ, ਕਿਉਂਕਿ ਇਨ੍ਹਾਂ ਦੀ ਇਹ ਵਿਸ਼ੇਸ਼ ਮੰਗ ਸੀ | ਸੁਸਾਇਟੀ ਵਲੋਂ ਰਵਨੀਤ ਸਿੰਘ ਬਿੱਟੂ ਰੇਲਵੇ ਰਾਜ ਮੰਤਰੀ ਭਾਰਤ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਸ ਗੱਡੀ ਨੂੰ ਰਿਸ਼ੀਕੇਸ਼ ਤੱਕ ਅਤੇ ਰੋਜ਼ਾਨਾ ਚਲਾਉਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਘਰ ਦੀ ਕੱਢੀ 9 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਨਸ਼ੇ ਨਾਲ ਮੌਤਾਂ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਸਵਾਲੀਆ ਚਿੰਨ੍ਹ- ਢਿਲਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।