30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਨਜੀਤ ਕੌਰ ਸਿੱਧੂ 'ਕਾਸਮ ਭੱਟੀ' ਨਮਿਤ ਅੰਤਿਮ ਅਰਦਾਸ ਅੱਜ

ਅਜੀਤ ਡੈਸਕ 20-06-2025
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ)-ਪਿੰਡ ਕਾਸਮ ਭੱਟੀ ਦੇ ਸਮਾਜ ਸੇਵੀ ਪਵਨਜੀਤ ਸਿੰਘ ਸਿੱਧੂ ਅਤੇ ਵਿਸ਼ਵਦੀਪ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਸਿੱਧੂ ਧਰਮ-ਪਤਨੀ ਸਵ: ਸੁਖਦੇਵ ਸਿੰਘ ਸਿੱਧੂ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਮਿਤੀ 20 ਜੂਨ 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਗੋਬਿੰਦਸਰ ਸਾਹਿਬ (ਨੇੜੇ ਸਰਕਾਰੀ ਸਕੂਲ) ਪਿੰਡ ਕਾਸਮ ਭੱਟੀ ਜ਼ਿਲ੍ਹਾ ਫ਼ਰੀਦਕੋਟ ਵਿਖੇ ਪਾਇਆ ਜਾਵੇਗਾ | ਇਸ ਦੁੱਖ ਦੀ ਘੜੀ ਵਿਚ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜਲਾਲ ਵਾਲੇ, ਅਮਰਪ੍ਰੀਤ ਸਿੰਘ ਪਾਲੀ ਬਰਗਾੜੀ, ਅਮਰੀਕ ਸਿੰਘ ਬਰਾੜ ਰਾਮੇਆਣਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਰਪੰਚ ਰਾਜਦੀਪ ਸਿੰਘ ਔਲਖ ਰਾਮੇਆਣਾ, ਗੁਰਸੇਵਕ ਸਿੰਘ ਕਾਸਮ ਭੱਟੀ, ਸੱਤਾ ਭਾਊ ਕਾਸਮ ਭੱਟੀ, ਗੁਰਜੰਟ ਸਿੰਘ ਬਰਾੜ ਸੁਰਘੂਰੀ, ਡਾ. ਕੌਰ ਸਿੰਘ ਸੁਰਘੂਰੀ, ਡਾ. ਮੁਹੰਮਦ ਸਲੀਮ ਖਿਲਜੀ, ਸੁਖਪਾਲ ਸਿੰਘ ਪਾਲੀ ਕੋਠੇ ਕੇਹਰ ਸਿੰਘ ਵਾਲੇ, ਡਾ. ਮੁਹੰਮਦ ਰਿਜ਼ਵਾਨ ਖਿਲਜੀ, ਪਰਮਜੀਤ ਸਿੰਘ ਅਜਿੱਤਗਿੱਲ, ਸਾਬਕਾ ਸਰਪੰਚ ਭਗਵੰਤ ਸਿੰਘ ਚੈਨਾ, ਅਵਤਾਰ ਸਿੰਘ ਬਰਾੜ ਚੈਨਾ, ਗੁਰਤੇਜ ਸਿੰਘ ਦਬੜ੍ਹੀਖਾਨਾ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਕੁਮਾਰ ਘਣੀਆ, ਅੰਮਿ੍ਤਪਾਲ ਸਿੰਘ ਰੋੜੀਕਪੂਰਾ, ਲਾਭ ਸਿੰਘ ਅਜਿੱਤਗਿੱਲ, ਰਾਜਵਿੰਦਰ ਸਿੰਘ ਰਾਜ ਭੁੱਲਰ, ਗੁਰਪ੍ਰੀਤ ਸਿੰਘ ਦਲ ਸਿੰਘ ਵਾਲਾ, ਲਵਜੋਤ ਸਿੰਘ ਰੋੜੀਕਪੂਰਾ, ਕਾਲਾ ਸਿੰਘ ਬਿਸ਼ਨੰਦੀ, ਸਾਬਕਾ ਸਰਪੰਚ ਬਲਦੇਵ ਸਿੰਘ ਰੋੜੀਕਪੂਰਾ, ਭਾਜਪਾ ਆਗੂ ਡਾ. ਰਮਨਦੀਪ ਸਿੰਘ ਜੈਤੋ ਅਤੇ ਭਾਜਪਾ ਆਗੂ ਪ੍ਰਕਾਸ਼ ਸਿੰਘ ਸੇਵੇਵਾਲਾ ਆਦਿ ਨੇ ਸਰਦਾਰਨੀ ਮਨਜੀਤ ਕੌਰ ਸਿੱਧੂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਸਿੱਧੂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |
ਪਿਛਲੀ ਖ਼ਬਰ ਲੱਖਾ ਸਿੰਘ ਸੰਧੂ ਨੇ 86ਵੀਂ ਵਾਰ ਖ਼ੂਨਦਾਨ ਕੀਤਾ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਸੁਖਪਾਲ ਸਿੰਘ ਢਿੱਲੋਂ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।