30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਲੱਖਾ ਸਿੰਘ ਸੰਧੂ ਨੇ 86ਵੀਂ ਵਾਰ ਖ਼ੂਨਦਾਨ ਕੀਤਾ

ਅਜੀਤ ਡੈਸਕ 20-06-2025
ਗਿੱਦੜਬਾਹਾ, 19 ਜੂਨ (ਸ਼ਿਵਰਾਜ ਸਿੰਘ ਬਰਾੜ)-ਪਿੰਡ ਥਰਾਜਵਾਲਾ ਦੇ ਸਮਾਜ ਸੇਵੀ ਲੱਖਾ ਸਿੰਘ ਸੰਧੂ ਨੇ 86 ਵਾਰ ਖ਼ੂਨਦਾਨ ਕਰਕੇ ਲੋੜਵੰਦਾਂ ਦੀ ਸੇਵਾ 'ਚ ਵਡਮੁੱਲਾ ਯੋਗਦਾਨ ਪਾਇਆ ਹੈ | ਜਾਣਕਾਰੀ ਦਿੰਦਿਆਂ ਲੱਖਾ ਸਿੰਘ ਸੰਧੂ ਨੇ ਦੱਸਿਆ ਕਿ ਉਹ ਅਕਸਰ ਹੀ ਜਿਸ ਵੀ ਕਿਸੇ ਲੋੜਵੰਦ ਨੂੰ ਕਿਸੇ ਸਮੇਂ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਉਹ ਆਪਣਾ ਖ਼ੂਨਦਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 86 ਵਾਰ ਆਪਣਾ ਖ਼ੂਨਦਾਨ ਕਰ ਚੁੱਕਾ ਹੈ | ਬੀਤੇ ਦਿਨ ਡੀ.ਐੱਮ.ਸੀ. ਵਿਖੇ ਇਕ ਜ਼ਰੂਰਤਮੰਦ ਨੂੰ ਖ਼ੂਨ ਦੀ ਜ਼ਰੂਰਤ ਸੀ, ਤਾਂ ਉਹ ਲੁਧਿਆਣਾ ਜਾ ਕੇ ਆਪਣਾ ਖ਼ੂਨਦਾਨ ਕਰਕੇ ਆਇਆ ਹੈ | ਉਨ੍ਹਾਂ ਲੋਕਾਂ ਨੂੰ ਵੀ ਆਪਣਾ ਖ਼ੂਨਦਾਨ ਕਰਨ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਮਨਜੀਤ ਕੌਰ ਸਿੱਧੂ 'ਕਾਸਮ ਭੱਟੀ' ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।