30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ

ਅਜੀਤ ਡੈਸਕ 20-06-2025
ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ)-ਲੰਘੇ ਅਕਤੂਬਰ ਮਹੀਨੇ ਲੰਬੀ ਬਲਾਕ ਦੇ ਪਿੰਡ ਕਿਲਿਆਂਵਾਲੀ ਦੀਆਂ ਪੰਚਾਇਤੀ ਚੋਣਾਂ ਦੀ ਅੱਠ ਮਹੀਨਿਆਂ ਬਾਅਦ ਮੁੜ ਗਿਣਤੀ ਦੇ ਐੱਸ.ਡੀ.ਐੱਮ. ਮਲੋਟ ਵਲੋਂ ਜਾਰੀ ਕੀਤੇ ਗਏ ਫ਼ਰਮਾਨ ਕਾਰਨ ਚੋਣ ਅਮਲੇ ਤੇ ਅਧਿਆਪਕ ਵਰਗ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ | ਇਸ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦਾ ਵੱਡਾ ਵਫ਼ਦ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲਿਆ | ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਿੱਲਿਆਂਵਾਲੀ ਦੇ ਬੂਥ ਨੰਬਰ 44 ਤੋਂ 47 ਤੱਕ ਦੀ ਗਿਣਤੀ ਪੋਲਿੰਗ ਵਾਲੇ ਦਿਨ ਹੀ ਉਮੀਦਵਾਰਾਂ ਤੇ ਪੋਲਿੰਗ ਏਜੰਟਾਂ ਦੀ ਹਾਜ਼ਰੀ ਵਿਚ ਨਿਰਪੱਖ ਢੰਗ ਨਾਲ ਕਰਵਾਉਣ ਤੋਂ ਬਾਅਦ ਮੌਕੇ 'ਤੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ | ਜੇਤੂ ਪੰਚਾਂ, ਸਰਪੰਚਾਂ ਨੂੰ ਸਰਟੀਫ਼ਿਕੇਟ ਜਾਰੀ ਕਰਨ ਤੋਂ ਬਾਅਦ ਪੋਲਿੰਗ ਸਮੱਗਰੀ ਜਮ੍ਹਾਂ ਕਰਵਾ ਦਿੱਤੀ ਗਈ | ਇਸ ਤੋਂ ਬਾਅਦ ਪ੍ਰਜਾਇਡਿੰਗ ਅਫ਼ਸਰ ਸਮੇਤ ਪੋਲਿੰਗ ਪਾਰਟੀਆਂ ਨੂੰ ਫ਼ਾਰਗੀ ਰਿਪੋਰਟ ਜਾਰੀ ਕੀਤੀ ਗਈ ਸੀ, ਪ੍ਰੰਤੂ ਐੱਸ.ਡੀ.ਐੱਮ. ਮਲੋਟ ਵਲੋਂ ਮੁੜ ਗਿਣਤੀ ਕਰਵਾਉਣ ਲਈ ਜਾਰੀ ਕੀਤੇ ਹੁਕਮਾਂ ਨੇ ਸੰਬੰਧਿਤ ਚੋਣ ਅਮਲੇ ਨੂੰ ਚੱਕਰਾਂ ਵਿਚ ਪਾ ਦਿੱਤਾ ਹੈ | ਅਧਿਆਪਕ ਆਗੂਆਂ ਨੇ ਇਸ ਵਰਤਾਰੇ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੀ ਕਵਾਇਦ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ | ਵਫ਼ਦ ਵਿਚ ਸ਼ਾਮਿਲ ਅਧਿਆਪਕ ਆਗੂਆਂ ਪਰਮਿੰਦਰ ਸਿੰਘ ਖੋਖਰ, ਨੀਰਜ ਬਜਾਜ, ਕੁਲਦੀਪ ਸ਼ਰਮਾ ਖੁੱਡੀਆਂ, ਗੁਰਪ੍ਰੀਤ ਸਿੰਘ ਲੰਬੀ, ਤਰਸੇਮ ਸਿੰਘ ਘੁਮਿਆਰਾ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਇਸ ਸੰਜੀਦਾ ਮਸਲੇ 'ਤੇ ਤੁਰੰਤ ਦਖ਼ਲ ਦੇ ਕੇ ਇਸ ਹੱਲ ਕਰਨ ਦੀ ਮੰਗ ਕੀਤੀ | ਇਸ 'ਤੇ ਸੰਬੰਧਿਤ ਅਧਿਕਾਰੀ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਚੋਣ ਅਮਲੇ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਚੋਣ ਅਮਲੇ ਵਲੋਂ ਆਪਣੀ ਡਿਊਟੀ ਇਮਾਨਦਾਰੀ ਨਿਭਾਈ ਗਈ ਹੈ | ਇਸ ਮੌਕੇ ਗਗਨ ਧਾਲੀਵਾਲ, ਗੁਰਦਾਸ ਸਿੰਘ ਕਾਕੂ ਵਾਲਾ, ਪੂਰਨ ਚੰਦ, ਰਵਿੰਦਰ ਰਵੀ, ਰਜਿੰਦਰ ਕੁਮਾਰ, ਹਰਦੀਪ ਸਿੰਘ, ਮੋਹਨ ਲਾਲ, ਜਗਸੀਰ ਸਿੰਘ, ਅਨੀਤ ਸ਼ਰਮਾ, ਰੀਨਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਦੇ ਨਾਂਅ 'ਤੇ ਰਸੋਈ ਸੇਵਾ ਸ਼ੁਰੂ ਅਗਲੀ ਖ਼ਬਰ ਲੱਖਾ ਸਿੰਘ ਸੰਧੂ ਨੇ 86ਵੀਂ ਵਾਰ ਖ਼ੂਨਦਾਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।