ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਬੂੜਾ ਗੁੱਜਰ ਰੋਡ ਪੀਰਖਾਨਾ ਕੋਲ ਅਗਰਵਾਲ ਸਭਾ ਵਲੋਂ ਅੱਜ 10 ਰੁਪਏ 'ਚ ਰਸੋਈ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਸ ਸੇਵਾ ਦੀ ਸ਼ੁਰੂਆਤ ਕਰਵਾਉਣ ਮੌਕੇ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ | ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਸਭਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਸਭਾ ਦੇ ਚੇਅਰਮੈਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਇਸ ਰਸੋਈ ਸੇਵਾ ਤਹਿਤ ਦਸ ਰੁਪਏ 'ਚ ਪੇਟ ਭਰ ਭੋਜਨ ਮਿਲ ਸਕੇਗਾ ਅਤੇ ਹਰ ਕੋਈ ਇਸ ਸੇਵਾ ਦਾ ਲਾਭ ਲੈ ਸਕਦਾ ਹੈ | ਬਿੰਟਾ ਬਾਂਸਲ ਨੇ ਕਿਹਾ ਕਿ ਇਹ ਰਸੋਈ ਸੇਵਾ ਬਹੁਤ ਹੀ ਬਿਹਤਰੀਨ ਕਦਮ ਸਾਬਤ ਹੋਵੇਗੀ | ਇਹ ਸੇਵਾ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਿਆ ਕਰੇਗੀ | ਬ੍ਰਾਹਮਣ ਸਭਾ 5995 ਦੇ ਪ੍ਰਧਾਨ ਦੀਪਕ ਪਾਲ ਸ਼ਰਮਾ ਨੇ ਸਭਾ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਰਵਾਲ ਸਭਾ ਵਲੋਂ ਸ਼ੁਰੂ ਕੀਤੀ ਗਈ ਰਸੋਈ ਸੇਵਾ ਸ਼ਲਾਘਾਯੋਗ ਕਦਮ ਹੈ | ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਈ ਗਈ ਰੈੱਡ ਕਰਾਸ ਭਵਨ ਵਿਖੇ ਰਸੋਈ ਕਾਮਯਾਬ ਨਹੀਂ ਹੋ ਸਕੀ ਸੀ | ਇਸ ਮੌਕੇ ਪ੍ਰਧਾਨ ਅਜੇ ਗੁਪਤਾ, ਤੇਜਿੰਦਰ ਸਿੰਘ ਬੱਬੂ ਬਾਂਸਲ, ਸੁਸ਼ੀਲ ਕੁਮਾਰ ਹੈਪੀ ਗਰਗ, ਅਨੂਪ ਗੋਇਲ, ਟੋਨੀ ਗਰਗ, ਪੱਪੂ ਬਾਂਸਲ, ਭੋਲੂ ਬਾਂਸਲ, ਨਰੇਸ਼, ਰਮੇਸ਼ ਕੁਮਾਰ, ਬੌਬੀ ਗੁਪਤਾ, ਵਿਜੇ ਬਾਂਸਲ, ਦੀਪਕ ਮੰਗਲਾ, ਰਮਨ ਗੁਪਤਾ, ਨਰਿੰਦਰ ਬਾਂਸਲ, ਸੁਭਾਸ਼ ਮਿੱਡਾ, ਮੁਕੇਸ਼ ਗਰਗ, ਐਡਵੋਕੇਟ ਰਾਜੀਵ ਗੁਪਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਮੇਘਰਾਜ ਗਰਗ ਦੋਦਾ ਵਾਲੇ, ਰਵੀ ਗਰਗ, ਪੰਡਿਤ ਸਤਬੀਰ ਸ਼ਾਸਤਰੀ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਕੇਵਲ ਕਿ੍ਸ਼ਨ ਸਮੇਤ ਵੱਡੀ ਗਿਣਤੀ ਵਿਚ ਅਗਰਵਾਲ ਭਾਈਚਾਰੇ ਦੇ ਲੋਕ ਮੌਜੂਦ ਸਨ |