ਮਲੋਟ, 19 ਜੂਨ (ਪਾਟਿਲ)-ਜੈਕਾਰਿਆਂ ਨਾਲ ਬਾਬਾ ਅਮਰਨਾਥ ਸੇਵਾ ਦਲ ਮਲੋਟ ਵਲੋਂ 28ਵੇਂ ਭੰਡਾਰੇ ਲਈ ਪਹਿਲਾ ਜਥਾ ਰਵਾਨਾ ਹੋਇਆ | ਇਸ ਜਥੇ ਨਾਲ ਭੰਡਾਰੇ ਲਈ ਲੋੜੀਂਦਾ ਸਾਮਾਨ ਦਾ ਟਰੱਕ ਅਮਰਨਾਥ ਲਈ ਭੇਜਿਆ ਗਿਆ | ਜ਼ਿਕਰਯੋਗ ਹੈ ਕਿ ਇਹ ਭੰਡਾਰਾ 3 ਜੁਲਾਈ ਤੋਂ 9 ਅਗਸਤ ਤੱਕ ਲਗਾਇਆ ਜਾ ਰਿਹਾ ਹੈ | ਇਸ ਮੌਕੇ ਮਹਾਂਵੀਰ ਗਊਸ਼ਾਲਾ ਦੇ ਮੁੱਖ ਸੇਵਾਦਾਰ ਪੰਡਿਤ ਸੰਦੀਪ ਕੁਮਾਰ ਜੂਰੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਜਥੇ ਦੀ ਰਵਾਨਗੀ ਮੌਕੇ ਲੋਕਾਂ ਵਲੋਂ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਬਲਾਕ ਕੋਆਰਡੀਨੇਟਰ ਮਨੋਜ ਅਸੀਜਾ, ਹਰਚਰਨ ਸਿੰਘ ਸ਼ੇਰੀ, ਚੇਅਰਮੈਨ ਰਾਜ ਰੱਸੇਵੱਟ, ਨਰਸਿੰਗ ਦਾਸ ਚਲਾਣਾ, 'ਆਪ' ਆਗੂ ਜੋਨੀ ਗਰਗ, ਟਿੰਕਾ ਗਰਗ, ਰਾਜੀਵ ਬਾਵਾ, ਭਾਜਪਾ ਮੰਡਲ ਪ੍ਰਧਾਨ ਸੁਸ਼ੀਲ ਜਲਹੋਤਰਾ, ਪ੍ਰਧਾਨ ਭੋਲੀ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |