31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਲੰਢੇਕੇ ਦੇ ਵਸਨੀਕ ਬਿਜਲੀ ਤੇ ਪਾਣੀ ਸਪਲਾਈ ਨਾ ਮਿਲਣ ਕਾਰਨ ਪ੍ਰੇਸ਼ਾਨ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਗੁਰਤੇਜ ਸਿੰਘ ਬੱਬੀ)- ਨਗਰ ਨਿਗਮ ਮੋਗਾ ਅਧੀਨ ਆਉਂਦੇ ਪਿੰਡ ਲੰਢੇਕੇ ਦੇ ਵਾਰਡ ਨੰਬਰ-50 ਸਿੱਧੂ ਸਟਰੀਟ, ਬਾਵਾ ਸਟਰੀਟ ਦੇ ਵਸਨੀਕਾਂ ਨਾਲ ਬਿਜਲੀ ਮਹਿਕਮਾ ਤੇ ਨਗਰ ਨਿਗਮ ਮੋਗਾ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ | ਜਿੱਥੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਉੱਥੇ ਬਿਜਲੀ ਦੀ ਸਮੱਸਿਆ ਨਾਲ ਵੀ 24 ਘੰਟੇ ਜੂਝ ਰਹੇ ਹਨ | ਮੁਹੱਲਾ ਵਾਸੀਆਂ ਦਾ ਆਖਣਾ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਵਾਰਡ ਨੰਬਰ 50 ਦੇ ਕੌਂਸਲਰ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਉਸ ਦੀ ਵੀ ਸਵੱਲੀ ਨਜ਼ਰ ਵਾਰਡ ਵਾਸੀਆਂ 'ਤੇ ਨਹੀਂ ਪੈ ਰਹੀ ਤੇ ਮੁਹੱਲਾ ਵਾਸੀ ਨਰਕ ਵਰਗੀ ਜ਼ਿੰਦਗੀ ਹੰਢਾਉਣ ਨੂੰ ਮਜਬੂਰ ਹਨ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜੋ ਬਿਜਲੀ ਮਹਿਕਮੇ ਵਲੋਂ ਟਰਾਂਸਫ਼ਰ ਰੱਖਿਆ ਗਿਆ ਹੈ, ਉਹ ਵਸੋਂ ਜ਼ਿਆਦਾ ਹੋਣ ਕਾਰਨ ਨਾਕਾਫ਼ੀ ਹੈ ਅਤੇ ਉਸ ਦੀ ਸਪਲਾਈ ਦਾ ਐਨਾ ਮੰਦਾ ਹਾਲ ਹੈ ਕਿ ਕਦੇ ਵੀ ਨਿਰਵਿਘਨ ਸਪਲਾਈ ਨਹੀਂ ਆਉਂਦੀ ਜੇਕਰ ਆ ਜਾਂਦੀ ਹੈ ਤਾਂ ਤਾਰਾਂ ਢਿੱਲੀਆਂ ਤੇ ਪੁਰਾਣੀਆਂ ਖਸਤਾ ਹਾਲਤ ਹੋਣ ਕਰਕੇ ਸੜ ਜਾਂਦੀਆਂ ਹਨ ਤੇ ਇਸ ਸਬੰਧੀ ਸਾਲ 2024 'ਚ ਮੁਹੱਲਾ ਵਾਸੀਆਂ ਨੇ ਟਰਾਂਸਫ਼ਰ ਵੱਡਾ ਕਰਨ ਜਾਂ ਨਵਾਂ ਰਖਵਾਉਣ ਲਈ ਬੇਨਤੀ ਪੱਤਰ ਦਿੱਤਾ ਸੀ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਇਸ ਸੰਬੰਧੀ ਉਹ ਹਲਕਾ ਵਿਧਾਇਕ ਮੋਗਾ ਨੂੰ ਵੀ ਸਮੱਸਿਆਵਾਂ ਸਬੰਧੀ ਮਿਲ ਚੁੱਕੇ ਹਨ ਪਰ ਕਿਤੇ ਵੀ ਸੁਣਵਾਈ ਨਹੀਂ ਹੁੰਦੀੇ | ਇਸ ਸੰਬੰਧੀ ਵਾਰਡ ਦੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰੀਆਂ ਹੀ ਸਮੱਸਿਆਵਾਂ ਉਸ ਦੇ ਧਿਆਨ ਵਿਚ ਹਨ ਅਤੇ ਸੀਵਰੇਜ ਤੇ ਪੀਣ ਵਾਲੇ ਪਾਣੀ ਲਈ ਨਿਗਮ ਨੂੰ ਲਿਖ ਕੇ ਦਿੱਤਾ ਹੋਇਆ ਹੈ ਅਤੇ ਜਲਦ ਹੀ ਟੈਂਡਰ ਲਗਵਾ ਕੇ ਗਲੀਆਂ ਨਾਲੀਆਂ ਪੱਕੀਆਂ ਕਰਨ ਦੇ ਨਾਲ ਸੀਵਰੇਜ ਵੀ ਪਾ ਦਿੱਤਾ ਜਾਵੇਗਾ ਅਤੇ ਵੱਡਾ ਟਰਾਂਸਫਾਰਮਰ ਰਖਵਾ ਕੇ ਬਿਜਲੀ ਦੀ ਸਮੱਸਿਆ ਹੱਲ ਕੀਤੀ ਜਾਵੇਗੀ | ਇਸ ਮੌਕੇ ਵਾਰਡ ਵਾਸੀਆਂ 'ਚ ਗੁਰਵਿੰਦਰ ਸਿੰਘ, ਸੋਨੀ ਭੱਟੀ, ਦੇਬ ਆਸੀਸ ਮਲਿਕ, ਪ੍ਰਵੀਨ ਕੁਮਾਰ, ਨਿਰਮਲ ਕੌਰ, ਮਲਕੀਤ ਸਿੰਘ, ਰਜਤ ਕੁਮਾਰ, ਜਗਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਥ ਕਾਂਗਰਸ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਾਲ ਮਜ਼ਦੂਰੀ ਖ਼ਾਤਮਾ ਹਫ਼ਤੇ ਤਹਿਤ ਅਕਾਲਸਰ ਰੋਡ 'ਤੇ ਕੈਂਪ ਮਾਰਕੀਟ 'ਚ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।