10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਾਰਿਸ਼ ਦੇ ਕਹਿਰ ਦੇ ਚੱਲਦਿਆਂ 2 ਮੰਜ਼ਿਲਾਂ ਮਕਾਨ ਹੋਇਆ ਢਹਿ-ਢੇਰੀ

ਅਜੀਤ ਡੈਸਕ 02-09-2025
ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਬਾਬਾ ਫ਼ਰੀਦ ਨਗਰ ਵਿਖੇ ਬਾਰਿਸ਼ ਦੇ ਚੱਲਦਿਆਂ 2 ਮੰਜ਼ਿਲਾਂ ਮਕਾਨ ਢਹਿ-ਢੇਰੀ ਹੋ ਗਿਆ | ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪਰ ਘਰ ਦੇ ਸਮਾਨ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਪਸ਼ੂਆਂ ਵੀ ਜ਼ਖ਼ਮੀ ਹੋਏ ਹਨ | ਜਾਣਕਾਰੀ ਦੇ ਅਨੁਸਾਰ ਫ਼ਰੀਦਕੋਟ ਇਲਾਕੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਇਸੇ ਬਾਰਿਸ਼ ਦੇ ਚੱਲਦਿਆਂ ਅੱਜ ਸਵੇਰੇ ਬਾਬਾ ਫ਼ਰੀਦ ਨਗਰ ਵਿਖੇ ਸੁਰਜੀਤ ਸਿੰਘ ਦੇ ਪਰਿਵਾਰ ਦਾ ਦੋ ਮੰਜ਼ਿਲਾ ਮਕਾਨ ਪੂਰੀ ਤਰ੍ਹਾਂ ਢਹਿ ਗਿਆ | ਇਸ ਘਰ ਵਿਚ ਪਰਿਵਾਰ ਵਲੋਂ ਪਸ਼ੂ ਵੀ ਰੱਖੇ ਹੋਏ ਸਨ ਅਤੇ ਉਪਰਲੀ ਮੰਜ਼ਿਲ ਵਿਚ ਕੁਝ ਮੈਂਬਰ ਵੀ ਰਹਿੰਦੇ ਸੀ ਜਿਸ ਸਮੇਂ ਇਹ ਮਕਾਨ ਡਿੱਗਿਆ ਉਸ ਸਮੇਂ ਘਰ 'ਚ ਮੌਜੂਦ ਪਰਿਵਾਰ ਨੂੰ ਪਹਿਲਾਂ ਅਹਿਸਾਸ ਹੋਣ ਕਾਰਨ ਬਾਹਰ ਨਿਕਲਣ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪ੍ਰੰਤੂ ਮਲਬੇ ਵਿਚ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ | ਇਸ ਦੌਰਾਨ ਪਸ਼ੂਆਂ ਦੇ ਵੀ ਸੱਟਾਂ ਵੱਜੀਆਂ ਹਨ | ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਬਾਰਿਸ਼ ਕਾਰਨ ਘਰ 'ਚ ਤ੍ਰੇੜਾਂ ਆਉਣੀਆ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਇਹ ਵਾਕਿਆ ਪੇਸ਼ ਆਇਆ ਹੈ | ਹਾਲਾਂਕਿ ਘਰ ਦੀ ਦੂਜੀ ਮੰਜ਼ਿਲ 'ਤੇ ਰਹਿ ਰਿਹਾ ਪਰਿਵਾਰ ਜਿਸ ਨੂੰ ਮਕਾਨ ਦੇ ਡਿੱਗਣ ਦੇ ਅਹਿਸਾਸ ਹੋਣ ਕਾਰਨ ਪਹਿਲਾਂ ਹੀ ਬਾਹਰ ਨਿਕਲ ਚੁੱਕਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਪਿਆ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਇਆ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ ਤਾਇਨਾਤ 112 ਐਮਰਜੈਂਸੀ ਰਿਸਪਾਂਸ ਵਾਹਨ ਲੋਕਾਂ ਦੀ ਸਹਾਇਤਾ ਲਈ 24 ਘੰਟੇ ਤਿਆਰ ਰਹਿਣ : ਐੱਸ.ਐੱਸ.ਪੀ. ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ: ਸ਼ੇਰ ਸਿੰਘ ਘੁਬਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।