12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਹਨ : ਜ਼ੈਲਦਾਰ

ਅਜੀਤ ਡੈਸਕ 02-09-2025
ਜੈਤੋ, 1 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸ਼੍ਰੋਮਣੀ ਅਕਾਲੀ ਦਲ (ਬ) ਵਰਕਿੰਗ ਕਮੇਟੀ ਪੰਜਾਬ ਦੇ ਮੈਂਬਰ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿੰਡਾਂ ਦੇ ਲੋਕਾਂ ਨੂੰ ਜੋ ਹੌਸਲਾ ਦਿੱਤਾ ਅਤੇ ਗ਼ਰੀਬ ਲੋਕਾਂ ਦੀ ਬਾਂਹ ਫੜ੍ਹੀ, ਉਸ ਨਾਲ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਸੂਬੇ ਪੰਜਾਬ 'ਚ ਇਕੋ ਇਕ ਲੀਡਰ ਸੁਖਬੀਰ ਸਿੰਘ ਬਾਦਲ ਹੀ ਹਨ, ਜਿਹੜੇ ਹਰੇਕ ਵਰਗ ਦੀ ਨਬਜ਼ ਨੂੰ ਪਹਿਚਾਣਦਿਆਂ ਸੂਬੇ ਦਾ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਹਨ | ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਡੋਡ ਨੇ ਭਾਰੀ ਹੜ੍ਹਾਂ ਕਾਰਨ ਪੰਜਾਬ 'ਚ ਹੋਏ ਵੱਡੇ ਨੁਕਸਾਨ ਦੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜ੍ਹਤ ਲੋਕਾਂ ਵਾਸਤੇ ਜਨਰੇਟਰ, ਡੀਜ਼ਲ, ਖਾਦਾ, ਲੰਗਰ, ਪਸ਼ੂਆਂ ਵਾਸਤੇ ਚਾਰਾ ਆਦਿ ਹੋਰ ਵੱਖ-ਵੱਖ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਜੈਤੋ ਦੇ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਡੋਡ, ਅਮਰਜੀਤ ਸਿੰਘ ਮੱਕੜ, ਹਰਿੰਦਰ ਸਿੰਘ ਮੱਕੜ, ਜਸਪਾਲ ਸਿੰਘ ਕਾਂਟਾ, ਪਿ੍ਤਪਾਲ ਸਿੰਘ ਪਿ੍ਥੀ, ਬਲਕਾਰ ਸਿੰਘ ਬੰਟੀ, ਸਵਰਨ ਸਿੰਘ ਕਾਠਪਾਲ, ਗੁਰਤੇਗਪਾਲ ਸਿੰਘ ਸੀਰਾ ਕੋਠੇ ਮਾਹਲਾ ਸਿੰਘ, ਬੇਅੰਤ ਸਿੰਘ ਬੋਘਾ ਕੋਠੇ ਮਾਹਲਾ ਸਿੰਘ ਵਾਲੇ, ਗਨੇਸ਼ ਜੈਨ, ਸੰਜੂ ਜੈਨ, ਦਵਿੰਦਰ ਸਿੰਘ ਆਜੂ ਅਤੇ ਜਗਜੀਤ ਸਿੰਘ ਫ਼ੌਜੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਹਿਕਾਰੀ ਸਭਾ ਦੇ ਅਹਾਤੇ ਅਤੇ ਸਟੋਰ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸਾਮਾਨ ਹੋਇਆ ਖ਼ਰਾਬ ਅਗਲੀ ਖ਼ਬਰ ਪਦ ਉੱਨਤ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਦਾ ਵਫ਼ਦ ਡੀ.ਈ.ਓ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।