12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਹਿਕਾਰੀ ਸਭਾ ਦੇ ਅਹਾਤੇ ਅਤੇ ਸਟੋਰ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸਾਮਾਨ ਹੋਇਆ ਖ਼ਰਾਬ

ਅਜੀਤ ਡੈਸਕ 02-09-2025
ਸਾਦਿਕ, 1 ਸਤੰਬਰ (ਆਰ.ਐਸ.ਧੁੰਨਾ)-ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਨੇੜਲੇ ਪਿੰਡ ਸੰਗਰਾਹੂਰ ਵਿਖੇ ਦੀ ਬਹੁ ਮੰਤਵੀ ਸਹਿਕਾਰੀ ਸਭਾ ਸੰਗਰਾਹੂਰ ਦੇ ਅਹਾਤੇ ਅਤੇ ਸਟੋਰ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸਟੋਰ ਵਿਚ ਪਿਆ ਸਾਮਾਨ ਖਰਾਬ ਹੋ ਗਿਆ ਹੈ | ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਗੁਰਭੇਜ ਸਿੰਘ ਬਰਾੜ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਇਮਾਰਤ ਨੀਵੀਂ ਹੋਣ ਕਰਕੇ ਅਤੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਮੀਂਹ ਦਾ ਪਾਣੀ ਸਭਾ ਦੇ ਅਹਾਤੇ 'ਚ ਭਰ ਗਿਆ ਹੈ ਜਿਸ ਨਾਲ ਸਭਾ ਅੰਦਰ ਪਿਆ ਸਮਾਨ ਖਾਦ ਆਦਿ ਗਿੱਲੀ ਹੋ ਕੇ ਖ਼ਰਾਬ ਹੋ ਗਈ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਸਾਇਟੀ ਦੀ ਇਮਾਰਤ ਨੂੰ ਉੱਚਾ ਕਰਕੇ ਬਣਾਇਆ ਜਾਵੇ ਜਿਸ ਨਾਲ ਮੈਂਬਰਾਂ ਨੂੰ ਬਣਦੀ ਸਹੂਲਤ ਮਿਲ ਸਕੇ |
ਪਿਛਲੀ ਖ਼ਬਰ ਪਿੰਡ ਰੋੜੀਕਪੂਰਾ ਦੇ 50 ਪਰਿਵਾਰ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਹਨ : ਜ਼ੈਲਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।