11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਵਿਵੇਕ ਸਕੂਲ ਬਰਗਾੜੀ ਵਿਖੇ ਦੀਵਾਲੀ ਸੰਬੰਧੀ ਸਮਾਗਮ ਕਰਵਾਇਆ

ਅਜੀਤ ਡੈਸਕ 20-10-2025
ਬਰਗਾੜੀ, 19 ਅਕਤੂਬਰ (ਲਖਵਿੰਦਰ ਸ਼ਰਮਾ)- ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਦੀਵਾਲੀ ਦੇ ਤਿਓਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਦੇ ਦੀਵਾਲੀ ਸਬੰਧੀ ਪੋਸਟਰ, ਰੰਗੋਲੀ, ਭਾਸ਼ਣ ਆਦਿ ਦੇ ਮੁਕਾਬਲੇ ਕਰਵਾਏ ਅਤੇ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਹਰਜਿੰਦਰ ਸਿੰਘ, ਸਮਾਜ ਸੇਵੀ ਤੇ ਚਿੰਤਕ ਲੇਖਕ ਡਾ. ਚਰਨਜੀਤ ਸਿੰਘ, ਪਿ੍ੰਸੀਪਲ ਸੋਨੀਆ ਸੇਠੀ ਨੇ ਬੱਚਿਆਂ ਸਟਾਫ਼ ਆਦਿ ਨੂੰ ਦੀਵਾਲੀ ਦੀ ਵਧਾਈ ਦਿੱਤੀ ਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਅਤੇ ਬਾਜ਼ਾਰ ਦੀਆਂ ਚੀਜ਼ਾਂ ਆਦਿ ਖਾਣ ਤੋਂ ਪ੍ਰਹੇਜ ਕੀਤਾ ਜਾਵੇ | ਮਠਿਆਈਆਂ ਘੱਟ ਖਾਧੀਆਂ ਜਾਣ ਅਤੇ ਫਲ, ਮੇਵੇ ਆਦਿ ਵੱਧ ਖਾਧੇ ਜਾਣ | ਵੱਧ ਤੋਂ ਵੱਧ ਖਾਣ ਵਾਲੀਆਂ ਚੀਜ਼ਾਂ ਆਪਣੇ ਘਰਾਂ ਵਿਚ ਹੀ ਬਣਾਉਣ ਦੀ ਕੋਸ਼ਿਸ ਕੀਤੀ ਜਾਵੇ | ਬੱਚਿਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਰੰਗ ਬਰੰਗੀਆਂ ਵਸਤਾਂ ਨਾਲ ਆਪਣੀਆਂ ਜਮਾਤਾਂ ਦੇ ਕਮਰਿਆਂ ਨੂੰ ਬਾਖੂਬ ਸਜਾਇਆ ਗਿਆ ਜਿਸ ਦੀ ਸਕੂਲ ਸਟਾਫ਼ ਨੇ ਭਰਪੂਰ ਸ਼ਲਾਘਾ ਕੀਤੀ | ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਟਾਫ਼ ਨੂੰ ਦੀਵਾਲੀ ਦੇ ਤੋਹਫ਼ੇ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵਪ੍ਰੀਤ ਕੌਰ, ਕੋਆਰਡੀਨੇਟਰ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਦੇਸ਼ ਕਾਲਜ ਦੇ ਵਿਦਿਆਰਥੀ ਬੈਸਟ ਸਟੂਡੈਂਟਸ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਨੇ ਰੰਗੀਨ ਦੀਵਾਲੀ ਡਾਂਡੀਆ ਨਾਈਟ ਦੀ ਮੇਜ਼ਬਾਨੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।