13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਅੱਜ ਲੱਗੇਗਾ ਦੀਵਾਲੀ ਲਈ ਦੇਸੀ ਘਿਉ 'ਚ ਤਿਆਰ ਮਠਿਆਈਆਂ ਦਾ ਕਿਸਾਨ ਬਾਜ਼ਾਰ-ਹਰਜੀਤ ਸਿੰਘ <br/>

ਅਜੀਤ ਡੈਸਕ 20-10-2025
ਮੋਗਾ, 19 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਵਿਖੇ ਉੱਦਮੀ ਕਿਸਾਨਾਂ ਵਲੋਂ ਜ਼ਹਿਰ ਮੁਕਤ ਆਰਗੈਨਿਕ ਤਰੀਕੇ ਨਾਲ ਉਗਾਈਆਂ ਖਾਣ ਪੀਣ ਵਾਲੀਆਂ ਵਸਤੂਆਂ ਦਾ ਬਾਜ਼ਾਰ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਚ ਲੱਗਦਾ ਹੈ ਪਰ ਇਸ ਵਾਰ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ 20 ਅਕਤੂਬਰ ਦਿਨ ਸੋਮਵਾਰ ਨੂੰ ਉਸੇ ਸਥਾਨ 'ਤੇ ਕਿਸਾਨ ਬਾਜ਼ਾਰ ਲੱਗੇਗਾ | ਇਸ ਸਬੰਧੀ ਏਕਮ ਆਰਗੈਨਿਕ ਫਾਰਮ ਦੇ ਸੰਚਾਲਕ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਵਿਚ ਦੇਸੀ ਘਿਉ ਵਿਚ ਤਿਆਰ ਕੀਤੀਆਂ ਮਠਿਆਈਆਂ, ਬਿਸਕੁਟ, ਪੰਜੀਰੀ ਅਤੇ ਜਲੇਬੀਆਂ ਦੇ ਸਟਾਲ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿਚ ਕੋਈ ਵੀ ਬਾਜ਼ਾਰੂ ਚੀਜ਼ ਨਹੀਂ ਵਰਤੀ ਜਾਵੇਗੀ |

ਪਿਛਲੀ ਖ਼ਬਰ ਦਿੱਲੀ ਕਾਨਵੈਂਟ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ ਵਿਚ ਦੀਵਾਲੀ ਦਾ ਉਤਸਵ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।