08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਵਫ਼ਦ ਨੇ ਪੁਲਿਸ ਅਧਿਕਾਰੀ ਨੂੰ ਦੱਸੀਆਂ ਆਵਾਜਾਈ ਦੀਆਂ ਸਮੱਸਿਆਵਾਂ

ਅਜੀਤ ਡੈਸਕ 05-11-2025
ਕੋਟਕਪੂਰਾ, 4 ਨਵੰਬਰ (ਮੋਹਰ ਸਿੰਘ ਗਿੱਲ)-ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਵਫ਼ਦ ਨੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਪੋ੍ਰ ਐਚ.ਐਸ. ਪਦਮ ਦੀ ਅਗਵਾਈ ਹੇਠ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਨਾਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਹੋਰ ਸਮੱਸਿਆਵਾਂ ਦੇ ਹੱਲ ਸਬੰਧੀ ਮੀਟਿੰਗ ਕੀਤੀ | ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਅਤੇ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ ਨੇ ਆਖਿਆ ਕਿ ਵਾਹਨਾਂ ਦੀ ਗਲਤ ਪਾਰਕਿੰਗ, ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਵਰਗੀਆਂ ਅਨੇਕਾਂ ਗਲਤੀਆਂ ਕਰਕੇ ਸ਼ਹਿਰ ਦੇ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਟੈ੍ਰਫਿਕ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ | ਸਹਾਇਕ ਖ਼ਜ਼ਾਨਚੀ ਓਮ ਪ੍ਰਕਾਸ਼ ਗੁਪਤਾ, ਹਰਿਆਵਲ ਵਿੰਗ ਦੇ ਇੰਚਾਰਜ ਲੈਕਚਰਾਰ ਵਿਨੋਦ ਧਵਨ ਅਤੇ ਸਹਾਇਕ ਇੰਚਾਰਜ ਕੈਪਟਨ ਰੂਪ ਚੰਦ ਅਰੋੜਾ ਨੇ ਸ਼ਹਿਰ ਵਿਚੋਂ ਲੰਘਦੀ ਰਾਸ਼ਟਰੀ ਰਾਜ ਮਾਰਗ ਤੋਂ ਇਲਾਵਾ ਜੈਤੋ ਰੋਡ, ਰੇਲਵੇ ਬਜ਼ਾਰ, ਸ਼ਾਸਤਰੀ ਮਾਰਕੀਟ, ਗੁਰਦੁਆਰਾ ਬਾਜ਼ਾਰ, ਮਾਲ ਗੋਦਾਮ ਰੋਡ, ਸੱਟਾ ਬਾਜ਼ਾਰ ਅਤੇ ਫ਼ੌਜੀ ਰੋਡ ਵਰਗੇ ਬਾਜ਼ਾਰਾਂ ਵਿਚ ਲੱਗਦੇ ਟੈ੍ਰਫਿਕ ਜਾਮ ਦੇ ਕਾਰਨਾਂ ਤੋਂ ਜਾਣੂ ਕਰਵਾਇਆ |
ਪਿਛਲੀ ਖ਼ਬਰ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੂੰ ਦੂਜੀ ਵਾਰ ਸ਼ੋ੍ਰਮਣੀ ਕਮੇਟੀ ਦਾ ਜਨਰਲ ਸਕੱਤਰ ਚੁਣਨ 'ਤੇ ਵਰਕਰਾਂ 'ਚ ਖ਼ੁਸ਼ੀ ਦਾ ਮ... ਅਗਲੀ ਖ਼ਬਰ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਟ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।