08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਮਨ ਧੀਰ ਦੀ ਇੰਡੀਆ ਏ ਟੀਮ 'ਚ ਬਤੌਰ ਉਪ ਕਪਤਾਨ ਵਜੋਂ ਚੋਣ <br/>

ਅਜੀਤ ਡੈਸਕ 05-11-2025
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ. ਜੀ. ਐਸ. ਬਾਵਾ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਲਈ ਬੜੇ ਮਾਣ ਦੀ ਗੱਲ ਹੈ ਕਿ ਨਮਨ ਧੀਰ ਦੀ ਇੰਡੀਆ ਏ ਟੀਮ ਵਿਚ ਬਤੌਰ ਉਪ ਕਪਤਾਨ ਚੋਣ ਹੋ ਗਈ ਹੈ | ਨਮਨ ਧੀਰ ਦੀ ਹੁਣ ਰਾਈਜ਼ਇੰਗ ਸਟਾਰ ਏਸ਼ੀਆ ਕੱਪ 2025 ਜੋ ਕਿ ਕਤਰ ਵਿਚ ਖੇਡਿਆ ਜਾਣਾ ਹੈ, ਇੰਡੀਆ ਏ ਟੀਮ ਵਿਚ ਬਤੌਰ ਉਪ ਕਪਤਾਨ ਖੇਡੇਗਾ | ਬਾਵਾ ਨੇ ਕਿਹਾ ਕਿ ਨਮਨ ਦੀ ਇਸ ਪ੍ਰਾਪਤੀ ਵਿਚ ਉਸ ਦੀ ਕਿ੍ਕਟ ਪ੍ਰਤੀ ਲਗਨ, ਨਿਮਰਤਾ ਸਾਦਗੀ ਅਤੇ ਅਨੁਸ਼ਾਸਨ ਵਿਚ ਰਹਿਣਾ ਉਸ ਨੂੰ ਇਸ ਮੁਕਾਮ 'ਤੇ ਲੈ ਕੇ ਗਿਆ ਹੈ ਅਤੇ ਇਸ ਉਪਲਬਧੀ ਤੋਂ ਬਾਅਦ ਫ਼ਰੀਦਕੋਟ ਦੇ ਬਾਕੀ ਕਿ੍ਕਟ ਖਿਡਾਰੀਆਂ ਨੂੰ ਹੋਰ ਉਤਸ਼ਾਹ ਮਿਲੇਗਾ | ਫ਼ਰੀਦਕੋਟ ਦੇ ਕਿ੍ਕਟ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਆਪਣੀਆਂ ਸ਼ੁੱਭਕਾਮਨਾਵਾਂ ਦੇਣ ਵਾਲਿਆਂ ਵਿਚ ਸ਼ਾਮ ਗਰਗ ਕਾਰਜਕਾਰੀ ਪ੍ਰਧਾਨ ਫ਼ਰੀਦਕੋਟ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ, ਸੰਦੀਪ ਧਾਲੀਵਾਲ ਪੰਜਾਬ ਸੂਚਨਾ ਕਮਿਸ਼ਨਰ ਪੰਜਾਬ ਸਰਕਾਰ, ਸਤੀਸ਼ ਸ਼ਰਮਾ ਖ਼ਜ਼ਾਨਚੀ, ਪਰਮਿੰਦਰ ਸਿੰਘ ਗਿੱਲ, ਤਰਕੇਸ਼ਵਰ ਭਾਰਤੀ, ਬਲਜਿੰਦਰ ਸਿੰਘ ਜਿੰਦ, ਰਮੇਸ਼ ਕੁਮਾਰ ਨਿੱਕਾ, ਦਵਿੰਦਰ ਧਵਨ, ਯੁਗੇਸ਼ ਚਾਵਲਾ, ਸਰਵਣ ਕੁਮਾਰ, ਗੁਰਕਰਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।